ਚੰਡੀਗੜ੍ਹ (ਸ਼ਰਮਾ)- ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ’ਚ ਗੈਂਗਸਟਰਾਂ ਅਤੇ ਮਾਫ਼ੀਆ ਦਾ ਰਾਜ ਹੈ। ਸਰਕਾਰ ਅਤੇ ਪੁਲਸ ਪੰਜਾਬ ਵਿਚ ਅਪਰਾਧ ਰੋਕਣ ’ਚ ਅਸਫ਼ਲ ਰਹੀ ਹੈ। ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਪੱਖੀ, ਲੋਕ ਪੱਖੀ ਨੀਤੀਆਂ ਦੇ ਚਲਦਿਆਂ ਕਾਂਗਰਸ, ‘ਆਪ’ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਧਾਰਮਿਕ ਅਤੇ ਸਮਾਜਿਕ ਦਲਾਂ ਦੇ ਨੇਤਾ ਭਾਜਪਾ ਪਰਿਵਾਰ ਵਿਚ ਸ਼ਾਮਲ ਹੋ ਗਏ। ਸੂਬਾ ਭਾਜਪਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੋਗਰਾਮ ਦੌਰਾਨ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਦਿੱਤੀ ਗਈ। ਅਸ਼ਵਨੀ ਸ਼ਰਮਾ ਨੇ ਇਨ੍ਹਾਂ ਸਾਰਿਆਂ ਦਾ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਭਾਜਪਾ ਦੇ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਸੰਤੋਖ ਸਿੰਘ ਗੁੰਮਟਾਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਮੋਗਾ ਰੈਲੀ ਵਿਚ ਹੋਏ ਟਕਰਾਅ 'ਤੇ ਡਾ. ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਭਾਜਪਾ ਦੀ ਲੋਕਪ੍ਰਿਯਤਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਭਾਜਪਾ ਪਰਿਵਾਰ ਲਗਾਤਾਰ ਵੱਡਾ ਹੋ ਰਿਹਾ ਹੈ। ਵਿਰੋਧੀ ਧਿਰ ਆਪਣੇ ਨੇਤਾਵਾਂ ਦੀ ਫੌਜ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਤੋਂ ਬੌਖਲਾਈ ਹੋਈ ਹੈ। ਉਨ੍ਹਾਂ ਕੋਲ ਭਾਜਪਾ ਨੂੰ ਰੋਕਣ ਦਾ ਕੋਈ ਰਾਹ ਨਹੀਂ ਹੈ। ਇਸ ਲਈ ਵਿਰੋਧੀ ਧਿਰ ਆਪਣੇ ਵਰਕਰਾਂ ਦੇ ਬਲ ’ਤੇ ਅਖੌਤੀ ਕਿਸਾਨ ਬਣ ਕੇ ਭਾਜਪਾ ਦਾ ਰਾਹ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਅੱਜ ਪੰਜਾਬ ’ਚ ਹਰ ਪਾਸੇ ਅਪਰਾਧ ਦਾ ਬੋਲਬਾਲਾ ਹੈ, ਦਿਨ-ਪ੍ਰਤੀਦਿਨ ਕਤਲ, ਗੋਲੀਬਾਰੀ ਅਤੇ ਲੁੱਟ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਅਜਿਹੇ ਵਿਚ ਸੂਬੇ ਦੇ ਲੋਕ ਆਪਣੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਾਂਗਰਸ ਵਿਚ ਭ੍ਰਿਸ਼ਟਾਚਾਰ ਉਪਰ ਤੋਂ ਹੇਠਾਂ ਤੱਕ ਫੈਲਿਆ ਹੋਇਆ ਹੈ, ਮੁੱਖ ਮੰਤਰੀ ਖ਼ੁਦ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਕਲੀਨ ਚਿੱਟ ਦੇ ਕੇ ਜਨਤਾ ਵਿਚ ਅਵਿਸ਼ਵਾਸ ਦੀ ਭਾਵਨਾ ਪੈਦਾ ਕਰ ਰਹੇ ਹਨ। ਕਾਂਗਰਸ ਵਿਚ ਸਿਰਫ਼ ਕੁਰਸੀ ਦੀ ਲੜਾਈ ਹੈ ਅਤੇ ਇਸ ਲੜਾਈ ਵਿਚ ਕਾਂਗਰਸ ਨੇ ਸੂਬੇ ਦੇ ਲੋਕਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ, ਸੂਬੇ ਦੇ ਲੋਕਾਂ ਨੂੰ ਸਸਤੀ ਅਤੇ 24 ਘੰਟੇ ਬਿਜਲੀ, ਬੇਰੁਜ਼ਗਾਰੀ ਨੂੰ ਖ਼ਤਮ ਕਰਨ, ਵੱਡੇ ਉਦਯੋਗਿਕ ਘਰਾਣਿਆਂ ਨੂੰ ਪੰਜਾਬ ਵਿਚ ਲਿਆਉਣ ਆਦਿ ਵਰਗੇ ਕਦਮ ਪਹਿਲ ਦੇ ਅਧਾਰ ’ਤੇ ਚੁੱਕੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਦੂਜੀ ਖ਼ੁਰਾਕ ਸਬੰਧੀ ਸਰਕਾਰੀ ਟੀਕਾਕਰਨ ਕੇਂਦਰਾਂ ਨੂੰ ਨਵੀਆਂ ਹਦਾਇਤਾਂ ਜਾਰੀ
ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕਾਂਗਰਸ ਦੇ ਬਾਜੀਗਰ ਭਾਈਚਾਰਾ ਪੰਜਾਬ ਦੇ ਚੇਅਰਮੈਨ ਮੇਵਾ ਰਾਮ (ਪਟਿਆਲਾ), ਗੁਰਜਰ ਮਹਾਸਭਾ ਪੰਜਾਬ ਦੇ ਪ੍ਰਧਾਨ ਬਲਰਾਜ ਸਿੰਘ (ਪਟਿਆਲਾ), ਸਮਾਜ ਸੇਵਕ ਜਸਵਿੰਦਰ ਸਿੰਘ (ਪਟਿਆਲਾ), ਕਾਂਗਰਸੀ ਆਗੂ ਅਤੇ ਸਮਾਜਿਕ ਵਰਕਰ ਪਵਨ ਕੁਮਾਰ (ਸੰਗਰੂਰ), ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦੀ ਦੇ ਜ਼ਿਲਾ ਸਕੱਤਰ ਰਾਹੁਲ ਕੁਮਾਰ ਬੱਤਰਾ (ਅੰਮ੍ਰਿਤਸਰ), ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਕੈਸ਼ੀਅਰ ਅਤੇ ਸੇਵਾਮੁਕਤ ਸਬ-ਪੋਸਟ ਮਾਸਟਰ ਸਵਿ ਨਾਥ ਪੁਰੀ (ਅੰਮ੍ਰਿਤਸਰ), ਆਮ ਆਦਮੀ ਪਾਰਟੀ ਦੇ ਬਾਬਾ ਬਕਾਲਾ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਹਲਕਾ ਇੰਚਾਰਜ ਕਰਮਜੀਤ ਸਿੰਘ (ਅੰਮ੍ਰਿਤਸਰ), ਸਾਬਕਾ ਫੌਜੀ ਅਤੇ ਸਮਾਜ ਸੇਵਕ ਭਜਨ ਸਿੰਘ (ਅੰਮ੍ਰਿਤਸਰ), ਰੇਲਵੇ ਯੂਨੀਅਨ ਪੋਸਟ ਡੈਲੀਗੇਟ ਮੇਹਨ ਸਿੰਘ (ਅੰਮ੍ਰਿਤਸਰ) ਅਤੇ ਲਾਭ ਸਿੰਘ (ਅੰਮ੍ਰਿਤਸਰ), ਐੱਸ.ਸੀ. ਵਿਭਾਗ ਪੰਜਾਬ ਦੇ ਕਾਂਗਰਸ ਦੇ ਜਨਰਲ ਸਕੱਤਰ ਕੁਲਵਿੰਦਰ ਗੋਲਡੀ (ਤਰਨਤਾਰਨ), ਐੱਸ. ਸੀ. ਐੱਸ. ਟੀ. ਸਾਬਕਾ ਪ੍ਰਧਾਨ ਅਤੇ ਵਿਦਿਆਰਥੀ ਸੰਘਰਸ਼ ਮੋਰਚਾ ਪੰਜਾਬ ਦੇ ਸਲਾਹਕਾਰ ਪਰਮਜੀਤ ਮਹਿਮੀ (ਜਲੰਧਰ), ਜ਼ਿਲਾ ਪ੍ਰੀਸ਼ਦ ਮੈਂਬਰ ਗੁਰਦਾਸਪੁਰ ਅਤੇ ਸਰਪੰਚ ਗ੍ਰਾਮ ਪੰਚਾਇਤ ਅਨਕੋਤ ਕਲਾਂ ਅਤੇ ਆਲ ਇੰਡੀਆ ਮਜ਼੍ਹਬੀ ਸਿੱਖ ਫੈੱਡਰੇਸ਼ਨ ਦੇ ਜਨਰਲ ਸਕੱਤਰ ਅਤੇ ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਮੈਂਬਰ ਗੁਰਬਚਨ ਸਿੰਘ (ਗੁਰਦਾਸਪੁਰ), ਚੇਅਰਮੈਨ ਐੱਲ.ਆਈ.ਸੀ. ਕਲੱਬ ਬਟਾਲਾ ਅਤੇ ਸਰਪੰਚ, ਗ੍ਰਾਮ ਪੰਚਾਇਤ ਅਤੇ ਸਕੱਤਰ ਆਲ ਇੰਡੀਆ ਮਜ੍ਹਬੀ ਸਿੱਖ ਫੈੱਡਰੇਸ਼ਨ ਅਤੇ ਮੀਰੀ-ਪੀਰੀ ਸੇਵਾ ਸੁਸਾਇਟੀ ਸ੍ਰੀ ਹਰਗੋਬਿੰਦਪੁਰ ਦੇ ਮੈਂਬਰ ਮੇਜਰ ਸਿੰਘ (ਗੁਰਦਾਸਪੁਰ) ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ: ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਹੁਣ ਰਾਤ ਨੂੰ ਇਸ ਟਾਈਮ ਵੀ ਮਿਲੇਗੀ ਬੱਸ ਸਰਵਿਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
‘ਆਪ’ ਦੀ ਸਰਕਾਰ ਬਣਾ ਕੇ ਦਿੱਲੀ ਵਰਗਾ ਵਿਕਾਸ ਚਾਹੁੰਦੇ ਹਨ ਪੰਜਾਬ ਦੇ ਲੋਕ : ਰਾਘਵ
NEXT STORY