ਜਲੰਧਰ (ਪੁਨੀਤ)– ਚੰਡੀਗੜ੍ਹ ਲਈ ਬੱਸ ਸਰਵਿਸ ਦੀ ਕਮੀ ਕਾਰਨ ਯਾਤਰੀਆਂ ਨੂੰ ਹਮੇਸ਼ਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਸ਼ਾਮ ਨੂੰ ਆਲਮ ਇਹ ਹੁੰਦਾ ਹੈ ਕਿ ਚੰਡੀਗੜ੍ਹ ਤੋਂ ਜਲੰਧਰ ਆਉਣਾ ਹੋਵੇ ਜਾਂ ਜਲੰਧਰ ਤੋਂ ਚੰਡੀਗੜ੍ਹ ਜਾਣਾ ਹੋਵੇ ਤਾਂ ਆਸਾਨੀ ਨਾਲ ਬੱਸ ਨਹੀਂ ਮਿਲਦੀ। ਹੁਣ ਇਸ ਸਮੱਸਿਆ ਤੋਂ ਵੀ ਨਿਜਾਤ ਮਿਲ ਗਈ ਹੈ ਕਿਉਂਕਿ ਯਾਤਰੀਆਂ ਦੀ ਡਿਮਾਂਡ ’ਤੇ ਰਾਤ ਦੇ ਸਮੇਂ ਚੰਡੀਗੜ੍ਹ ਦੀ ਬੱਸ ਸਰਵਿਸ ਸ਼ੁਰੂ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਯਾਤਰੀ ਰਾਤ 1.30 ਵਜੇ ਵੀ ਚੰਡੀਗੜ੍ਹ ਲਈ ਬੱਸ ਲੈ ਸਕਣਗੇ ਅਤੇ ਸਵੇਰੇ ਤੜਕਸਾਰ ਚੰਡੀਗੜ੍ਹ ਪਹੁੰਚ ਜਾਣਗੇ।
ਰਾਤ 8 ਵਜੇ ਤੋਂ ਬਾਅਦ 3 ਸਮਿਆਂ ਲਈ ਚੰਡੀਗੜ੍ਹ ਲਈ ਬੱਸ ਚਲਾਈ ਗਈ ਹੈ, ਜਿਸ ਵਿਚ ਪਹਿਲਾ ਸਮਾਂ 8.30, ਦੂਜਾ 10 ਵਜੇ ਅਤੇ ਤੀਜਾ ਰਾਤ 1.30 ਵਜੇ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਤ 1.30 ’ਤੇ ਬੱਸ ਸ਼ੁਰੂ ਕੀਤੀ ਗਈ ਹੈ ਪਰ ਯਾਤਰੀਆਂ ਨੂੰ ਚਾਹੀਦਾ ਹੈ ਕਿ ਉਹ ਬੱਸ ਦੇ ਚੱਲਣ ਬਾਰੇ ਜਾਣਕਾਰੀ ਪਹਿਲਾਂ ਹੀ ਲੈ ਲੈਣ।
ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਖ਼ੌਫ਼ਨਾਕ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਸ਼ਾਮ 7 ਵਜੇ ਤੋਂ ਬਾਅਦ ਹੁਣ ਚੰਡੀਗੜ੍ਹ ਲਈ 8 ਟਾਈਮ ਉਪਲੱਬਧ ਹੋਣਗੇ, ਜਿਸ ਵਿਚ ਵੱਖ-ਵੱਖ ਡਿਪੂਆਂ ਦੀਆਂ ਬੱਸਾਂ ਜਲੰਧਰ ਤੋਂ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋਣਗੀਆਂ। ਇਸ ਲੜੀ ਵਿਚ ਜਿਨ੍ਹਾਂ ਡਿਪੂਆਂ ਦੀਆਂ ਬੱਸਾਂ ਚੱਲਣਗੀਆਂ, ਉਹ ਇਸ ਤਰ੍ਹਾਂ ਹਨ-
ਪਹਿਲੀ ਬੱਸ 7.15 (ਅੰਮ੍ਰਿਤਸਰ ਸਾਹਿਬ ਡਿਪੂ-2), 7.30 (ਅੰਮ੍ਰਿਤਸਰ ਸਾਹਿਬ-1), 7.45 (ਅੰਮ੍ਰਿਤਸਰ ਸਾਹਿਬ-2), 8.00 (ਬਟਾਲਾ), 8.15 (ਅੰਮ੍ਰਿਤਸਰ ਸਾਹਿਬ-1), 8.30 (ਚੰਡੀਗੜ੍ਹ ਡਿਪੂ), 10.00 (ਅੰਮ੍ਰਿਤਸਰ ਸਾਹਿਬ-1) ਅਤੇ 1.30 ਵਜੇ ਦਾ ਟਾਈਮ ਰੋਪੜ ਡਿਪੂ ਦਾ ਰਹੇਗਾ।
ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਉਤਾਰਿਆ ਮੌਤ ਦੇ ਘਾਟ
ਚੰਡੀਗੜ੍ਹ ਕੰਟਰੋਲ ਰੂਮ ਵਿਚ ਸਥਾਪਿਤ ਕੀਤੇ ਗਏ ਟਰੈਕਿੰਗ ਸਿਸਟਮ ਜ਼ਰੀਏ ਜਲੰਧਰ ਤੋਂ ਹੋ ਕੇ ਗੁਜ਼ਰਨ ਵਾਲੀਆਂ ਬੱਸਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੋ ਸਰਕਾਰੀ ਬੱਸ ਜਲੰਧਰ ਆਊਟਰ ਹਾਈਵੇ ਤੋਂ ਰਵਾਨਾ ਹੋ ਜਾਵੇਗੀ, ਉਨ੍ਹਾਂ ਦੇ ਚਾਲਕਾਂ ਅਤੇ ਸਬੰਧਤ ਡਿਪੂਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਬੱਸਾਂ ਵਿਚ ਡਿਵਾਈਸ ਲਗਾਈ ਗਈ ਹੈ, ਜੋ ਸਿੱਧੇ ਚੰਡੀਗੜ੍ਹ ਨਾਲ ਅਟੈਚ ਹੈ। ਬੱਸ ਦੇ ਅੱਡੇ ਤੋਂ ਨਿਕਲਣ ਤੋਂ ਲੈ ਕੇ ਉਸ ਦੇ ਰਸਤੇ ਵਿਚ ਚੱਲਣ ਦੀ ਲੋਕੇਸ਼ਨ ਦੀ ਹਰੇਕ ਜਾਣਕਾਰੀ ਉਨ੍ਹਾਂ ਦੇ ਕੰਪਿਊਟਰ ਵਿਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਿਸਟਮ ਨਾਲ ਬੱਸਾਂ ਦੀ ਆਵਾਜਾਈ ਵਿਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ: ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY