ਖਰੜ, (ਅਮਰਦੀਪ, ਰਣਬੀਰ, ਸ਼ਸ਼ੀ)- ਵਿਜੀਲੈਂਸ ਫਲਾਇੰਗ ਸਕੁਐਡ ਟੀਮ ਮੋਹਾਲੀ ਨੇ ਥਾਣਾ ਸਿਟੀ ਖਰੜ ਵਿਖੇ ਤਾਇਨਾਤ ਏ. ਐੱਸ. ਆਈ. ਹਰਜੀਤ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਵਾਸੀ ਖਰੜ ਨੇ ਥਾਣਾ ਸਿਟੀ 'ਚ ਮਾਮਲਾ ਦਰਜ ਕਰਵਾਇਆ ਹੋਇਆ ਹੈ ਤਾਂ ਇਸ ਮਾਮਲੇ 'ਚ ਦੋਸ਼ੀਆਂ ਨੇ ਮਾਣਯੋਗ ਅਦਾਲਤ 'ਚ ਬੇਲ ਲਗਾਈ ਹੋਈ ਹੈ। ਉਕਤ ਏ. ਐੱਸ. ਆਈ. ਵਲੋਂ ਮੁਦਈ ਦਵਿੰਦਰ ਸਿੰਘ 'ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਜੇਕਰ ਉਹ ਉਸ ਨੂੰ ਰਕਮ ਦੇ ਦੇਵੇ ਤਾਂ ਉਹ ਦੋਸ਼ੀਆਂ ਦੀ ਬੇਲ ਨਹੀਂ ਹੋਣ ਦੇਵੇਗਾ ਤੇ ਉਹ ਇਸ ਕੇਸ ਦੀ ਵਧੀਆ ਪੈਰਵਾਈ ਕਰੇਗਾ। ਅੱਜ ਜਦੋਂ ਹੋਏ ਸੌਦੇ ਮੁਤਾਬਕ ਮੁਦਈ ਦਵਿੰਦਰ ਸਿੰਘ ਏ. ਐੱਸ. ਆਈ. ਨੂੰ ਰਕਮ ਦੇਣ ਲਈ ਏ. ਐੱਸ. ਆਈ. ਦੇ ਕਮਰੇ 'ਚ ਪੁੱਜਾ ਤਾਂ ਮੌਕੇ 'ਤੇ ਡੀ. ਐੱਸ. ਪੀ. ਵਿਜੀਲੈਂਸ ਬਰਜਿੰਦਰ ਸਿੰਘ, ਏ. ਐੱਸ. ਆਈ. ਪਲਵਿੰਦਰ ਸਿੰਘ, ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਪੁੱਜ ਕੇ ਏ. ਐੱਸ. ਆਈ. ਹਰਜੀਤ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਕਥਿਤ ਦੋਸ਼ੀ ਨੂੰ 17 ਦਸੰਬਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੰਤ ਸੀਚੇਵਾਲ ਨੇ 550 ਏਕੜ ਝੋਨੇ ਦੇ ਖੇਤਾਂ 'ਚੋਂ ਪਰਾਲੀ ਇੱਕਠੀ ਕਰ ਭੇਜੀ ਬਾਈਓਮਾਸ ਪਲਾਂਟ
NEXT STORY