ਸੰਗਰੂਰ/ਲਹਿਰਾਗਾਗਾ (ਵਿਜੈ ਕੁਮਾਰ ਸਿੰਗਲਾ, ਗਰਗ) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਤੈਅ ਕੀਤਾ ਗਿਆ ਹੈ ਪਰ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਬੂਥ ਨੰਬਰ ਸਤਾਈ ਵਾਰਡ ਨੰਬਰ ਇਕ ਵਿਚ ਈ. ਵੀ. ਐੱਮ. ਮਸ਼ੀਨ ਵਿਚ ਖਰਾਬੀ ਹੋਣ ਕਰਕੇ ਮਿੱਥੇ ਸਮੇਂ ਤੇ ਵੋਟ ਪਵਾਉਣ ਦਾ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ। ਇਸ ਕਰਕੇ ਲੋਕਾਂ ਵਿੱਚ ਰੋਸ ਪਾਇਆ ਗਿਆ। ਅੱਜ ਸਵੇਰੇ ਸਬੰਧਤ ਵਾਰਡ ਦੇ ਨਿਵਾਸੀ ਜਦੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਬੂਥ ਨੰਬਰ 27 ’ਤੇ ਪੁੱਜੇ ਤਾਂ ਈ. ਵੀ. ਐੱਮ. ਮਸ਼ੀਨ ਵਿਚ ਖਰਾਬੀ ਹੋਣ ਕਰਕੇ ਵੋਟਾਂ ਨਾ ਪੈ ਸਕੀਆਂ ਜਿਸ ਕਰਕੇ ਕੁਝ ਵੋਟਰ ਨਿਰਾਸ਼ ਹੋ ਕੇ ਵਾਪਸ ਚਲੇ ਗਏ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਸਮੇਤ ਪਾਈ ਵੋਟ, ਵੋਟਰਾਂ ਨੂੰ ਕੀਤੀ ਇਹ ਅਪੀਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੋਟਰਾਂ ਨੇ ਕਿਹਾ ਕਿ ਉਹ ਸਵੇਰੇ ਆਪਣੀ ਵੋਟ ਪਾਉਣ ਲਈ ਇਸ ਕਰਕੇ ਆਏ ਸਨ ਕਿ ਦਿਨੇ ਉਨ੍ਹਾਂ ਨੇ ਆਪਣੇ ਨਿੱਜੀ ਕੰਮ ਕਰਨ ਲਈ ਬਾਹਰ ਜਾਣਾ ਸੀ ਪਰ ਇਸ ਤਰ੍ਹਾਂ ਮਸ਼ੀਨ ਵਿਚ ਖਰਾਬੀ ਹੋਣ ਕਰਕੇ ਉਹ ਹੁਣ ਆਪਣੀ ਵੋਟ ਪਾਏ ਬਿਨਾਂ ਹੀ ਵਾਪਸ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਈ. ਵੀ. ਐੱਮ. ਮਸ਼ੀਨ ਚਾਲੂ ਨਾ ਹੋਣ ਕਰਕੇ ਪੋਲਿੰਗ ਬੂਥ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਡੀ. ਐੱਸ. ਪੀ. ਦਿਲਸ਼ੇਰ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨ
ਨੋਟ - ਵਿਧਾਨ ਸਭਾ ਚੋਣਾਂ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ‘ਜਗ ਬਾਣੀ’ ਦੀ ਐਂਡਰਾਇਡ ਐਪਲੀਕੇਸ਼ਨ ਡਾਊਨ ਲੋਡ ਕਰੋ।
ਇਕ ਧੜ, ਦੋ ਜਾਨ, ਅੰਮ੍ਰਿਤਸਰ ਦੇ ਸੋਹਣਾ-ਮੋਹਣਾ ਨੇ ਪਹਿਲੀ ਵਾਰ ਪਾਈ ਵੋਟ
NEXT STORY