ਗਿੱਲ (ਲੁਧਿਆਣਾ) (ਵੈੱਬ ਡੈਸਕ) - ਲੁਧਿਆਣਾ ਜ਼ਿਲ੍ਹੇ ਅਧੀਨ ਹਲਕਾ ਗਿੱਲ ਪੰਜਾਬ ਦਾ 66 ਨੰਬਰ ਵਿਧਾਨ ਸਭਾ ਹਲਕਾ ਹੈ। ਗਿੱਲ ਵਿਧਾਨ ਸਭਾ ਹਲਕਾ ਨਵੀਂ ਹੱਦਬੰਦੀ ਤਹਿਤ ਸਾਲ 2008 ’ਚ ਹੋਂਦ ਵਿਚ ਆਇਆ, ਜਿਸ ਨੂੰ ਲੁਧਿਆਣਾ ਦਿਹਾਤੀ ਤੇ ਦਾਖਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਨੂੰ ਜੋੜ ਕੇ ਬਣਾਇਆ ਗਿਆ ਹੈ। ਮੌਜੂਦਾ ਸਮੇਂ ਇਸ ਹਲਕੇ 'ਚ ਸ਼ਹਿਰੀ ਕਾਲੋਨੀਆਂ ਸਮੇਤ ਕਰੀਬ 150 ਤੋਂ ਵੱਧ ਪਿੰਡ ਆ ਗਏ ਹਨ ਪਰ ਡੇਹਲੋਂ ਤੋਂ ਇਲਾਵਾ ਹੋਰ ਕੋਈ ਵੱਡਾ ਕਸਬਾ ਇਸ ਹਲਕੇ ਵਿਚ ਨਹੀਂ ਹੈ। ਹਲਕੇ 'ਚ ਪਹਿਲੀ ਵਾਰ ਹੋਈਆਂ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ 2017 ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ।
2012
2012 'ਚ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਾਂਗਰਸ ਦੇ ਮਲਕੀਤ ਸਿੰਘ ਦਾਖਾ ਨੂੰ 5,317 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੂੰ 69,131, ਜਦਕਿ ਕਾਂਗਰਸ ਨੂੰ 63,814 ਵੋਟਾਂ ਮਿਲੀਆਂ ਸਨ।
2017
2017 'ਚ ਕਾਂਗਰਸ ਦੇ ਕੁਲਦੀਪ ਸਿੰਘ ਵੈਦ ਨੇ ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਗੋਵਾਲ ਨੂੰ 8,641 ਵੋਟਾਂ ਦੇ ਫਰਕ ਨਾਲ ਹਰਾ ਕੇ ਇਸ ਸੀਟ ਜਿੱਤੀ ਸੀ। ਕਾਂਗਰਸ ਨੂੰ 67,927 ਵੋਟਾਂ ਜਦਕਿ 'ਆਪ' ਨੂੰ 59,286 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਤੀਜੇ ਨੰਬਰ 'ਤੇ ਰਹਿੰਦਿਆਂ 46,476 ਵੋਟਾਂ ਹਾਸਲ ਕਰ ਸਕੇ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਸ਼ਨ ਸਿੰਘ ਸ਼ਿਵਾਲਿਕ, ‘ਆਪ’ ਵੱਲੋਂ ਜੀਵਨ ਸਿੰਘ ਸੰਗੋਵਾਲ, ਕਾਂਗਰਸ ਵੱਲੋਂ ਕੁਲਦੀਪ ਸਿੰਘ ਵੈਦ, ਭਾਜਪਾ ਵੱਲੋਂ ਐੱਸ. ਆਰ. ਲੱਧੜ, ਲੋਕ ਇਨਸਾਫ ਪਾਰਟੀ ਵੱਲੋਂ ਗਗਨਦੀਪ ਸਿੰਘ ਸੰਨੀ ਕੈਂਥ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਰਾਜੀਵ ਕੁਮਾਰ ਲਵਲੀ ਚੋਣ ਮੈਦਾਨ ’ਚ ਹਨ।
ਗਿੱਲ ਵਿਧਾਨ ਸਭਾ ਹਲਕੇ 'ਚ ਕੁੱਲ ਵੋਟਰਾਂ ਦੀ ਗਿਣਤੀ 273104 ਹੈ, ਜਿਨ੍ਹਾਂ 'ਚ 128372 ਪੁਰਸ਼, 144723 ਔਰਤਾਂ ਤੇ 9 ਥਰਡ ਜੈਂਡਰ ਹਨ।
ਅਕਾਲੀ ਦਲ ਦਾ ਗੜ੍ਹ ਰਹੇ ਆਦਮਪੁਰ ਹਲਕੇ 'ਚ ਹੋਵੇਗਾ ਫਸਵਾਂ ਮੁਕਾਬਲਾ, ਜਾਣੋ ਕੀ ਹੈ ਇਤਿਹਾਸ
NEXT STORY