ਮੋਹਾਲੀ— ਪ੍ਰੈੱਸ ਪਾਲੀਟੀਸ਼ਿਅਨ ਪੁਲਸ (ਪੀ.ਪੀ.ਪੀ) ਦੇ ਵਟਸਐਪ ਗਰੁੱਪ 'ਚ ਅਸਿਸਟੈਂਟ ਕਮਾਂਡੇਂਟ ਥਰਡ ਬਟਾਲੀਅਨ ਫੇਜ਼-11 ਹਰਪਾਲ ਸਿੰਘ ਸੰਧੂ ਵੱਲੋਂ ਸ਼ਰਮਨਾਕ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਵਸਟਐਪ ਗਰੁੱਪ 'ਚ ਅਜਿਹੀ ਅਸ਼ਲੀਲ ਤਸਵੀਰ ਪਾ ਦਿੱਤੀ ਕਿ ਗਰੁੱਪ 'ਚ ਅਜਿਹੀ ਤਸਵੀਰ ਨੂੰ ਦੇਖ ਕੇ ਸਭ ਦੀਆਂ ਨਜ਼ਰਾਂ ਸ਼ਰਮ ਨਾਲ ਝੁੱਕ ਗਈਆਂ ਅਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਸਵਾਲ ਵੀ ਉਠਾਏ ਗਏ। ਇਸ ਦੇ ਬਾਵਜੂਦ ਮੋਹਾਲੀ ਪੁਲਸ ਹੈੱਡਕੁਆਰਟਰ 'ਚ ਹੈੱਡਕੁਆਰਟਰ ਰਹਿ ਚੁੱਕੇ ਹਰਪਾਲ ਸਿੰਘ ਸੰਧੂ ਕਿਤੋਂ ਵੀ ਸ਼ਰਮਿੰਦਾ ਨਜ਼ਰ ਨਹੀਂ ਆਏ ਅਤੇ ਸਮਲੇ ਨੂੰ ਹਲਕੇ 'ਚ ਲੈਂਦੇ ਰਹੇ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੁਪਹਿਰ 2.33 ਮਿੰਟ 'ਤੇ ਐੱਸ. ਪੀ. ਕਮਾਂਡੋ ਥਰਡ ਬਟਾਲੀਅਨ ਫੇਜ਼-11 ਦੇ ਫੋਨ ਤੋਂ ਬੈਂਗਨ ਦੀ ਫੋਟੋ ਅਪਲੋਡ ਕੀਤੀ। ਇਸ ਤਸਵੀਰ ਦੀ ਕੁਦਰਤੀ ਬਨਾਵਟ ਕਿਸੇ ਆਦਮੀ ਦੇ ਪ੍ਰਾਈਵੇਟ ਪਾਰਟ ਵਰਗੀ ਸੀ। ਫੋਟੋ ਅਪਲੋਡ ਹੋਣ ਦੇ 7 ਮਿੰਟਾਂ ਬਾਅਦ ਹੀ ਇਸ ਤਸਵੀਰ ਨੂੰ ਲੈ ਕੇ ਗਰੁੱਪ ਦੇ ਮੈਂਬਰਸ ਨੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਹਲਕੇ 'ਚ ਲੈਂਦੇ ਹੋਏ ਸੰਧੂ ਨੇ ਤੁਰੰਤ ਜਵਾਬ ਦਿੱਤਾ, ''ਮੈਨੂੰ ਤਾਂ ਕਿਸੇ ਨੇ ਭੇਜੀ ਸੀ ਅਤੇ ਮੈਂ ਅੱਗੇ ਭੇਜ ਦਿੱਤੀ। ਹੁਣ ਭਾਵੇਂ ਇਸ ਬੈਂਗਨ ਦਾ ਕਿਸੇ ਨੇ ਭੜਥਾ ਬਣਾਉਣਾ ਹੋਵੇ ਤਾਂ ਉਹ ਭੜਥਾ ਬਣਾ ਲਵੇ। ਜਦੋਂ ਸੰਧੂ ਨੂੰ ਕਿਹਾ ਗਿਆ ਕਿ ਕੀ ਜਿਸ ਗਰੁੱਪ 'ਚ ਤੁਸੀਂ ਤਸਵੀਰ ਪਾਈ ਹੈ, ਉਸ 'ਚ ਔਰਤਾਂ ਵੀ ਹਨ? ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ, ''ਮੈਨੂੰ ਨਹੀਂ ਪਤਾ ਸੀ, ਕੋਈ ਗੱਲ ਨਹੀਂ ਸਭ ਠੀਕ ਹੈ ਨਾ...''
ਕਮਾਂਡੇਟ ਥਰਡ ਬਟਾਲੀਅਨ ਫੇਜ਼-11 ਦੇ ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਐੱਸ.ਪੀ. ਹਰਪਾਲ ਸਿੰਘ ਸੰਧੂ ਨੇ ਇਹ ਹਰਕਤ ਕੀਤੀ ਹੈ। ਭਾਵੇਂ ਗਰੁੱਪ 'ਚ ਕੋਈ ਔਰਤ ਹੋਵੇ ਜਾਂ ਨਾ ਪਰ ਕਿਸੇ ਨੂੰ ਅਜਿਹੀ ਤਸਵੀਰ ਅਪਲੋਡ ਕਰਨ ਦੀ ਇਜਾਜ਼ਤ ਨਹੀਂ ਹੈ। ਐੱਸ.ਪੀ. ਸੰਧੂ ਨਾਲ ਇਸ ਬਾਰੇ ਗੱਲ ਕੀਤੀ ਜਾਵੇਗੀ।
ਨੌਜਵਾਨ ਪੁੱਤ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਭਟਕ ਰਹੇ ਹਨ ਬਜ਼ੁਰਗ ਮਾਤਾ-ਪਿਤਾ
NEXT STORY