ਸ਼ੁਤਰਾਣਾ/ਪਾਤੜਾਂ (ਅਡਵਾਨੀ) : ਬੀਤੇ ਦਿਨੀਂ ਪਾਤੜਾਂ ਸ਼ਹਿਰ ਦੇ ਰਹਿਣ ਵਾਲੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਡਿਊਟੀ ਦੌਰਾਨ ਬੀਮਾਰ ਹੋਣ ਕਾਰਨ ਅਚਾਨਕ ਮੌਤ ਹੋ ਗਈ। ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਾਤੜਾਂ ਪੁਲਸ ਵਲੋਂ ਥਾਣੇਦਾਰ ਦੀ ਅਗਵਾਈ ਹੇਠ ਪੰਜ ਰਾਈਫਲਾਂ ਨਾਲ 25 ਕਾਰਤੂਸ ਚਲਾ ਕੇ ਸੋਗ ਸਲਾਮੀ ਨਾਲ ਆਖਰੀ ਵਿਦਾਇਗੀ ਦਿੱਤੀ ਗਈ। ਅਮਰੀਕ ਸਿੰਘ ਜੋ ਸਹਾਇਕ ਥਾਣੇਦਾਰ ਆਈ. ਜੀ. ਦਫ਼ਤਰ ਵਿਖੇ ਆਪਣੀ ਡਿਊਟੀ ਨਿਭਾਅ ਰਹੇ ਸਨ ਕਿ ਉਹ ਅਚਾਨਕ ਬੀਮਾਰ ਹੋ ਗਏ ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਤਾਂ ਅਟੈਕ ਹੋਣ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਉਚ ਅਧਿਕਾਰੀ ਨੇ ਹੁਕਮ 'ਤੇ ਉਨ੍ਹਾਂ ਦੀ ਅੰਤਿਮ ਵਿਦਾਇਗੀ ਸਮੇਂ ਪੰਜ ਪੁਲਸ ਵਾਲੇ ਅਤੇ ਇਕ ਥਾਣੇਦਾਰ ਦੀ ਅਗਵਾਈ ਵਿਚ 25 ਕਾਰਤੂਸਾਂ ਨਾਲ ਸੋਗ ਸਲਾਮੀ ਦਿੱਤੀ ਗਈ। ਥਾਣੇਦਾਰ ਅਮਰੀਕ ਸਿੰਘ ਦੀ ਹੋਈ ਅਚਾਨਕ ਮੌਤ ਕਾਰਨ ਸ਼ਹਿਰ ਵਿਚ ਸੋਗ ਦੀ ਲਹਿਰ ਹੈ।
ਜਲੰਧਰ : ਸਕੂਲ ਬੱਸ ਤੇ ਟਰੱਕ ਦੀ ਟੱਕਰ, ਕਈ ਬੱਚੇ ਜ਼ਖਮੀ (ਤਸਵੀਰਾਂ)
NEXT STORY