ਮੋਹਾਲੀ (ਜੱਸੀ): ਸ਼ਹਿਰ ਦੀ ਮਹਿਲਾ ਜੋਤਸ਼ੀ ਨੇ ਸਾਈਬਰ ਕ੍ਰਾਈਮ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ’ਚ ਔਰਤ ਤੇ ਉਸਦੇ ਭਰਾ ’ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਉਸਦੀ ਫੋਟੋ ਨੂੰ ਐਡਿਟ ਕਰਕੇ ਅਸ਼ਲੀਲ ਬਣਾ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਦੋਸ਼ ਲਾਇਆ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਹਰਸ਼ਦੀਪ ਕੌਰ ਭੁੱਲਰ ਤੇ ਭਰਾ ਰਵੀ ਭੁੱਲਰ ਖ਼ਿਲਾਫ਼ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਹੈ ਮਾਮਲਾ
ਪੀੜਤ ਮੁਤਾਬਕ ਉਹ ਮੋਹਾਲੀ ’ਚ ਰਹਿੰਦੀ ਹੈ ਤੇ ਜੋਤਿਸ਼ ਦਾ ਦਫ਼ਤਰ ਚਲਾਉਂਦੀ ਹੈ। ਉਸਦੇ ਗਾਹਕਾਂ ’ਚ ਪ੍ਰੀਤਪਾਲ ਉਰਫ਼ ਜਿੰਮੀ ਤੇ ਉਸਦਾ ਪਰਿਵਾਰ ਵੀ ਸ਼ਾਮਲ ਹਨ। ਹਰਸ਼ਦੀਪ ਕੌਰ ਨੂੰ ਸ਼ੱਕ ਸੀ ਕਿ ਪ੍ਰੀਤਪਾਲ ਦਾ ਪੀੜਤ ਨਾਲ ਚੱਕਰ ਚੱਲ ਰਿਹਾ ਸੀ। ਇਸ ਸ਼ੱਕ ਕਾਰਨ ਹਰਸ਼ਦੀਪ ਤੇ ਉਸਦਾ ਭਰਾ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕਰਦੇ ਰਹੇ। ਮਹਿਲਾ ਜੋਤਸ਼ੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਨਾ ਸਿਰਫ਼ ਉਸ ਨੂੰ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ, ਸਗੋਂ ਉਸਦੀ ਫੋਟੋ ਨੂੰ ਐਡਿਟ ਕਰਕੇ ਅਸ਼ਲੀਲ ਬਣਾ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕੀਤਾ। ਇਹ ਉਸਦੀ ਸਮਾਜਿਕ ਛਵੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੇ ਉਸਦੇ ਕੰਮ ’ਤੇ ਮਾੜਾ ਪ੍ਰਭਾਵ ਪਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ, ਪਿਸਤੌਲ ਵੀ ਤਾਣੀ
ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਜਿੰਮੀ ਦੇ ਘਰ ਗਈ ਸੀ। ਹਰਸ਼ਦੀਪ ਦਾ ਭਰਾ ਰਵੀ ਪਹਿਲਾਂ ਹੀ ਉੱਥੇ ਮੌਜੂਦ ਸੀ। ਰਵੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਪਿਸਤੌਲ ਵੀ ਤਾਣ ਦਿੱਤੀ ਪਰ ਉਹ ਫਲੈਟ ਦੇ ਅੰਦਰ ਭੱਜਣ ਤੇ ਆਪਣੀ ਜਾਨ ਬਚਾਉਣ ’ਚ ਕਾਮਯਾਬ ਹੋ ਗਈ। ਉਹ ਕਹਿੰਦੀ ਹੈ ਕਿ ਉਹ ਘਰ ਤੇ ਦਫ਼ਤਰ ’ਚ ਇਕੱਲੀ ਰਹਿੰਦੀ ਹੈ। ਹਰਸ਼ਦੀਪ ਤੇ ਰਵੀ ਤੋਂ ਉਸ ਨੂੰ ਗੰਭੀਰ ਖ਼ਤਰਾ ਹੈ। ਉਸ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪਹਿਲਾਂ ਵੀ ਉਸ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਸਾਈਬਰ ਕ੍ਰਾਈਮ ਪੁਲਸ ਨੇ ਪਰਚਾ ਦਰਜ ਕਰ ਲਿਆ ਤੇ ਸਬੂਤ ਇਕੱਠੇ ਕਰ ਰਹੀ ਹੈ। ਫਿਲਹਾਲ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪੀਕਰ ਨੇ ਅਗਰਸੇਨ ਜਯੰਤੀ ਮੌਕੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ
NEXT STORY