ਪਠਾਨਕੋਟ, (ਸ਼ਾਰਦਾ, ਆਦਿਤਿਆ)- ਸੁਜਾਨਪੁਰ ਤੋਂ ਕਾਠਗੜ੍ਹ ਮੰਦਰ ਵਿਚ ਮੱਥਾ ਟੇਕਣ ਜਾ ਰਿਹਾ ਆਟੋ ਸਵਾਰ ਇਕ ਪਰਿਵਾਰ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਕੌਂਤਰਪੁਰ ਦੇ ਕੋਲ ਪੁੱਜਣ 'ਤੇ ਆਟੋ ਅੱਗੇ ਅਚਾਨਕ ਪਸ਼ੂ ਆ ਜਾਣ ਨਾਲ ਆਟੋ ਬੇਕਾਬੂ ਹੋ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ ਪਰਿਵਾਰ ਦੇ 10 ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਪਛਾਣ ਕੌਸ਼ੱਲਿਆ, ਸਾਕਸ਼ੀ, ਅੰਜੂ ਬਾਲਾ, ਆਸ਼ਾ ਰਾਣੀ, ਤਰਸੇਮ ਲਾਲ, ਹੰਸ ਰਾਜ, ਸੁਦੇਸ਼ ਰਾਣੀ, ਸੰਤੋਸ਼, ਰਾਜ ਰਾਣੀ, ਦਰਸ਼ਨਾ ਰਾਣੀ ਜੋ ਕਿ ਸੁਜਾਨਪੁਰ ਦੇ ਮੁਹੱਲਾ ਸ਼ੇਖਾ ਵਾਸੀ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਸ਼ਾਰਟ ਸਰਕਟ ਨਾਲ ਲੱਗੀ ਅੱਗ, 25 ਏਕੜ ਫਸਲ ਸੜ ਕੇ ਸੁਆਹ
NEXT STORY