ਦੀਨਾਨਗਰ (ਸੀ.ਐੱਲ.ਕਪੂਰ) - ਬੀਤੀ ਅੱਧੀ ਰਾਤ ਵੇਲੇ ਸਥਾਨਕ ਪ੍ਰਾਇਮਰੀ ਹੈਲਥ ਸੈਂਟਰ ਸਿੰਘੋਵਾਲ ਵਿਖੇ ਉਸ ਵੇਲੇ ਚੀਖ ਚਿਹਾੜਾ ਸ਼ੁਰੂ ਹੋ ਗਿਆ, ਜਦੋਂ ਪਹਿਲਾਂ ਤੋਂ ਇਕ ਗੁੱਟ ਦੇ ਜ਼ਖਮੀ ਹੋਏ ਵਿਅਕਤੀਆਂ 'ਤੇ ਦੂਜੇ ਗੁੱਟ ਦੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਦੇ ਐਮਰਜ਼ਸੀ ਵਾਰਡ ਦੀ ਭੰਨਤੋੜ ਕਰਕੇ ਕਾਫੀ ਨੁਕਸਾਨ ਪਹੁੰਚਾਇਆ।
ਮਿਲੀ ਜਾਣਕਾਰੀ ਅਨੁਸਾਰ ਹਸਪਤਾਲ 'ਚ ਰਾਤ ਦੇ ਸਮੇਂ ਡਿਊਟੀ 'ਤੇ ਤਾਇਨਾਤ ਡਾਕਟਰ ਜੋਤ ਪਾਲ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਪਿਆਰਾ ਸਿੰਘ ਨਿਵਾਸੀ ਮਟਮ ਜ਼ਖਮੀ ਹਾਲਾਤਾਂ ਵਿਚ ਆਇਆ ਸੀ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਐੱਮ.ਐੱਲ.ਆਰ ਕੱਟ ਕੇ ਘਰ ਭੇਜ ਦਿੱਤਾ ਸੀ। ਇਸ ਤੋਂ ਬਾਅਦ 11.25 ਵਜੇ ਜਸਵੰਤ ਸਿੰਘ ਪੁੱਤਰ ਬਚਨ ਸਿੰਘ ਅਤੇ ਜਗਤਾਰ ਸਿੰਘ ਦੋ ਜ਼ਖਮੀ ਵਿਅਕਤੀਆਂ ਨੂੰ ਹਰਜਵੰਤ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਲੈ ਕੇ ਆਇਆ, ਉਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਐੱਮ.ਐੱਲ.ਆਰ. ਅਜੇ ਕੱਟੀ ਹੀ ਸੀ ਕਿ ਅਚਾਨਕ ਹਸਪਤਾਲ ਵਿਚ ਕੁੱਝ ਹਥਿਆਰਾਂ ਸਮੇਤ ਵਿਅਕਤੀਆਂ ਦੇ ਆਉਣ ਦਾ ਸ਼ੋਰ ਪੈ ਗਿਆ। ਹਸਪਤਾਲ ਵਿਚ ਉਸ ਸਮੇਂ ਰਾਤ ਦੀ ਡਿਊਟੀ ਦੇ ਰਹੇ ਡਾਕਟਰ ਸਣੇ ਚਾਰੇ ਕਮਰਚਾਰੀਆਂ ਨੇ ਅਮਰਜ਼ੈਂਸੀ ਵਾਰਡ ਵਿਚ ਆਉਣ ਦਾ ਦਰਵਾਜ਼ਾ ਬੰਦ ਕਰਕੇ ਸਟਾਫ ਰੂਮ ਨੂੰ ਅੰਦਰ ਤੋਂ ਕੁੰਡੀ ਲਗਾ ਲਈ।
ਐਮਰਜ਼ੈਂਸੀ ਵਾਰਡ ਦੇ ਡ੍ਰੈਸਿੰਗ ਰੂਮ, ਜਿਸ 'ਚ ਜ਼ਖਮੀ ਅਤੇ ਉਨਾਂ ਦੇ ਨਾਲ ਆਏ ਵਿਅਕਤੀਆਂ ਨੇ ਵੀ ਆਪਣੇ ਕਮਰੇ ਨੂੰ ਅੰਦਰੋ ਕੁੰਡੀ ਲਾ ਲਈ। ਆਏ ਹੋਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਸਮੇਤ ਐਮਰਜ਼ੈਂਸੀ ਵਾਰਡ ਦੇ ਮੁੱਖ ਦਰਵਾਜ਼ੇ ਦਾ ਗੇਟ ਤੋੜਣ ਤੋਂ ਬਾਅਦ ਜ਼ਖਮੀ ਵਿਅਕਤੀਆਂ ਦੇ ਕਮਰੇ 'ਚ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਦਾਖਲ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਖਮੀ ਜਸਵੰਤ ਸਿੰਘ ਅਤੇ ਜਗਤਾਰ ਸਿੰਘ ਅਤੇ ਉਨਾਂ ਦੇ ਸਾਥੀ ਹਰਜਵੰਦਰ ਸਿੰਘ 'ਤੇ ਹਮਲਾ ਕਰ ਦਿੱਤਾ।
ਡਾ.ਜੋਤ ਪਾਲ ਨੇ ਦੱਸਿਆ ਕਿ ਹਮਲਾਵਰਾਂ ਦੇ ਜਾਣ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ਦੇ ਸਬੰਧ 'ਚ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਟਮ ਦੇ ਸਰਪੰਚ ਕੁਲਦੀਪ ਸਿੰਘ ਦੀ ਦੂਜੇ ਗੁੱਟ ਨਾਲ ਪੁਰਾਣੀ ਰੰਜਿਸ਼ ਸੀ ਅਤੇ ਦੂਜੇ ਗੱਟ ਨੇ ਪਿੰਡ ਦੀ ਪੰਚਾਇਤ ਨੂੰ ਮਿਲਿਆਂ ਗ੍ਰਾਂਟਾਂ ਦੇ ਖਰਚ ਸਬੰਧੀ ਆਰ.ਟੀ.ਆਈ ਰਾਹੀ ਜਾਣਕਾਰੀ ਮੰਗੀ ਸੀ। ਇਸੇ ਗੱਲ ਨੂੰ ਲੈ ਕੇ ਸਰਪੰਚ ਗੁੱਟ ਦਾ ਦੂਜੇ ਗੁੱਟ ਨਾਲ ਕੱਲ ਸ਼ਾਮ ਨੂੰ ਝਗੜਾ ਹੋ ਗਿਆ, ਜਿਸ 'ਚ ਸਰਪੰਚ ਦਾ ਪਿਤਾ ਪਿਆਰਾ ਸਿੰਘ ਅਤੇ ਦੂਜੇ ਗੁੱਟ ਦੇ ਦੋ ਲੋਕ ਜ਼ਖਮੀ ਹੋ ਗਏ।
ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਲਿਜਾਣ 'ਤੇ ਮਾਮਲਾ ਦਰਜ
NEXT STORY