ਸੁਲਤਾਨਪੁਰ ਲੋਧੀ (ਚੰਦਰ) : ਅੱਜ ਸੁਲਤਾਨਪੁਰ ਲੋਧੀ ਵਿਖੇ ਉਸ ਵੇਲੇ ਮਾਹੌਲ ਤਨਾਵਪੂਰਨ ਹੋ ਗਿਆ ਜਦੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕੁਝ ਨੌਜਵਾਨ ਵੱਲੋਂ ਪਟਵਾਰੀਆਂ ਦੇ ਆਰਜੀ ਦਫਤਰ ਵਿਖੇ ਹਥਿਆਰਬੰਦ ਹੋ ਕੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਕਰੋਸ ਕਰਨ ਨੂੰ ਲੈ ਕੇ ਇਹ ਮਾਮਲਾ ਭਖਿਆ ਸੀ। ਟਰੈਕਟਰ ਚਾਲਕ ਆਪਣੇ ਟਰਾਲੀ ਨੂੰ ਕਰੋਸ ਕਰਨਾ ਚਾਹੁੰਦਾ ਸੀ, ਰਸਤੇ ਵਿੱਚ ਇੱਕ ਮੋਟਰਸਾਈਕਲ ਖੜਾ ਸੀ। ਜਿਸ ਤੋਂ ਬਾਅਦ ਉਸ ਵੱਲੋਂ ਉੱਥੇ ਮੌਜੂਦ ਕੁਝ ਲੋਕਾਂ ਦੇ ਨਾਲ ਬਹਿਸਬਾਜੀ ਸ਼ੁਰੂ ਹੋ ਗਈ। ਇਸ ਵਿਚਾਲੇ ਮੌਕੇ ਮੌਜੂਦ ਪਟਵਾਰੀਆਂ ਦੇ ਨਾਲ ਵੀ ਉਸ ਵੱਲੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਗੁੱਸੇ ਵਿੱਚ ਆ ਕੇ ਉਸਨੇ ਮੌਕੇ 'ਤੇ ਮੌਜੂਦ ਪਟਵਾਰੀਆਂ ਤੇ ਐੱਸਡੀਐੱਮ ਦੇ ਡਰਾਈਵਰ ਉੱਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਐੱਸਡੀਐੱਮ ਦਾ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਚੰਨਣਵਿੰਡੀ, ਸੁਲਤਾਨਪੁਰ ਲੋਧੀ ਜ਼ਖਮੀ ਹੋ ਗਿਆ। ਇਸ ਨੂੰ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਦੂਜੇ ਪਾਸੇ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨ ਹਾਸਿਲ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਵਾਰਦਾਤ : ਜ਼ਮੀਨੀ ਵਿਵਾਦ ਮਗਰੋਂ ਮਹਿਲਾ ਦਾ ਗਲ਼ਾ ਵੱਢ ਕੇ ਕਤਲ
NEXT STORY