ਜਲੰਧਰ : ਜਲੰਧਰ 'ਚ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਨਿੱਜੀ ਬੱਸ ਨੂੰ ਰਾਹ 'ਚ ਲੁਟੇਰਿਆਂ ਨੇ ਰੋਕ ਲਿਆ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਇੰਨਾ ਹੀ ਨਹੀਂ, ਲੁਟੇਰਿਆਂ ਨੇ ਨਿੱਜੀ ਬੱਸ 'ਚ ਬੈਠੀਆਂ ਸਵਾਰੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬੱਸ ਕੰਡਕਟਰ ਨੇ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਸਵਾਰੀਆਂ ਦੀ ਸੁਰੱਖਿਆ ਕੀਤੀ। ਇਸ ਦੌਰਾਨ ਲੁਟੇਰਿਆਂ ਨੇ ਬੱਸ ਦੇ ਕੰਡਕਟਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, ਹੁਣ ਦਰਵਾਜ਼ੇ 'ਤੇ ਮਿਲੇਗੀ ਇਹ ਸਹੂਲਤ
ਦੱਸਿਆ ਜਾ ਰਿਹਾ ਹੈ ਕਿ ਬੱਸ 'ਤੇ 4 ਮੋਟਰਸਾਈਕਲਾਂ 'ਤੇ ਆਏ ਕਰੀਬ 8-10 ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਬੱਸ ਮੋਗਾ ਤੋਂ ਜਲੰਧਰ ਆ ਰਹੀ ਸੀ। ਜਿਵੇਂ ਹੀ ਬੱਸ ਲਾਂਬੜਾ ਅੱਡੇ ਨੇੜੇ ਪੁੱਜੀ ਤਾਂ ਬਦਮਾਸ਼ਾਂ ਨੇ ਬੱਸ ਨੂੰ ਰੋਕ ਕੇ ਅੱਗੇ ਮੋਟਰਸਾਈਕਲ ਲਾ ਦਿੱਤੇ।
ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ ਦੌਰਾਨ ਵਿਅਕਤੀ ਦੀ ਮੌਤ, 'ਮੌਸਮ' ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ
ਫਿਰ ਉਨ੍ਹਾਂ ਨੇ ਅੰਦਰ ਵੜ ਕੇ ਪਹਿਲਾਂ ਬੱਸ ਦੇ ਕੰਡਕਟਰ 'ਤੇ ਹਮਲਾ ਕੀਤਾ ਅਤੇ ਫਿਰ ਡਰਾਈਵਰ 'ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਸਭ ਤੋਂ ਪਹਿਲਾਂ ਕੰਡਕਟਰ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਸਵਾਰੀਆਂ ਬੁਰੀ ਤਰ੍ਹਾਂ ਡਰ ਗਈਆਂ। ਇਸ ਘਟਨਾ ਦੌਰਾਨ ਕੰਡਕਟਰ ਜ਼ਖਮੀ ਹੋ ਗਿਆ। ਫਿਲਹਾਲ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੜ੍ਹਦੇ ਸਾਲ ਘਰ 'ਚ ਵਿਛੇ ਸਥਰ, ਦੇਰ ਰਾਤ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ
NEXT STORY