ਸਮਾਣਾ (ਦਰਦ)-ਪਿੰਡ ਮੁਰਾਦਪੁਰਾ ਵਿਚ ਅੱਧੀ ਦਰਜਨ ਲੋਕਾਂ ਨੇ ਇਕ ਘਰ ਵਿਚ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਰੰਜਿਸ਼ਨ ਹਮਲਾ ਕਰ ਕੇ ਪਤੀ-ਪਤਨੀ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਨ ਮਗਰੋਂ ਪਹੁੰਚੀ ਸਿਟੀ ਪੁਲਸ ਨੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿਚ ਦਾਖਲ ਜ਼ਖਮੀ ਮੰਗਾ ਸਿੰਘ (40) ਪੁੱਤਰ ਛੋਟਾ ਸਿੰਘ ਵਾਸੀ ਮੁਰਾਦਪੁਰਾ ਤੇ ਉਸ ਦੀ ਪਤਨੀ ਜੈਲੋ (40) ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਝਗੜਾ ਕਰਨ ਮਗਰੋਂ ਕਈ ਵਾਰ ਪੰਚਾਇਤ ਬਲਾਉਣ ਦੇ ਬਾਵਜੂਦ ਉਹ ਆਪਣੇ ਪੇਕੇ ਸੁਨਾਮ ਚਲੀ ਗਈ। ਬੀਤੀ ਰਾਤ ਉਸ ਦੇ ਭਰਾਵਾਂ ਸਣੇ ਸੁਨਾਮ ਤੋਂ ਆਏ ਅੱਧੀ ਦਰਜਨ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਦੋਂ ਉਹ ਘਰ ਵਿਚ ਸੌਂ ਰਹੇ ਸਨ।
ਆਪਣੇ ਬਚਾਅ ਵਿਚ ਉਨ੍ਹਾਂ ਮੰਜਿਆਂ ਨੂੰ ਢਾਲ ਬਣਾ ਕੇ ਉਨ੍ਹਾਂ ਦਾ ਮੁਕਾਬਲਾ ਵੀ ਕੀਤਾ, ਜਿਸ ਨਾਲ ਮੰਜੇ ਪੂਰੀ ਤਰ੍ਹਾਂ ਟੁੱਟ ਗਏ ਅਤੇ ਉਨ੍ਹਾਂ ਦੇ ਸੱਟਾਂ ਵੀ ਲੱਗੀਆਂ। ਜ਼ਖਮੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ। ਉਨ੍ਹਾਂ ਸਾਰੇ ਹਮਲਾਵਰਾਂ ਦੀ ਪਛਾਣ ਵੀ ਪੁਲਸ ਨੂੰ ਦੱਸੀ। ਹਮਲਾਵਰ ਜਾਂਦੇ ਸਮੇਂ ਟਰੰਕ ਵਿਚ ਰੱਖਿਆ 4 ਤੋਲੇ ਸੋਨਾ ਤੇ ਨਕਦੀ ਵੀ ਲੈ ਗਏ।
ਇਸ ਨੰਬਰ ਤੋਂ ਕਾਲ ਪਿਕ ਕਰਨੀ ਪੈ ਸਕਦੀ ਹੈ ਭਾਰੀ, ਹੋ ਸਕਦਾ ਹੈ ਵੱਡਾ ਨੁਕਸਾਨ
NEXT STORY