ਕੋਟ ਈਸੇ ਖਾਂ (ਛਾਬੜਾ) - ਬਲਾਕ ਸੰਮਤੀ ਦੇ ਉਪ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮਨਜਿੰਦਰ ਸਿੰਘ ਵਿਰਕ ਦੇ ਭਰਾ ਨੇ ਪਾਵਰਕਾਮ ਦੇ ਐੱਸ. ਡੀ. ਓ. ਮਨਦੀਪ ਸਿੰਘ 'ਤੇ ਰਿਸ਼ਵਤ ਦੇ ਪੈਸੇ ਪੂਰੇ ਨਾ ਮਿਲਦੇ ਵੇਖ ਗੁੱਸੇ ਵਿਚ ਆ ਕੇ ਉਸ 'ਤੇ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਦੋਸ਼ ਲਾਉਂਦਿਆਂ ਇਨਸਾਫ ਦੀ ਗੁਹਾਰ ਲਾਈ ਹੈ। ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਜ਼ੇਰੇ ਇਲਾਜ ਕਿਸਾਨ ਹਰਜਿੰਦਰ ਸਿੰਘ ਵਾਸੀ ਪਿੰਡ ਬ੍ਰਾਹਮਕੇ ਅਨੁਸਾਰ 17 ਜੂਨ ਨੂੰ ਸ਼ਾਮ ਸਮੇਂ ਸਾਢੇ ਕੁ 5 ਵਜੇ ਐੱਸ. ਡੀ. ਓ. ਮਨਦੀਪ ਸਿੰਘ ਸਾਡੇ ਘਰ ਆਇਆ ਅਤੇ ਚੱਲ ਰਹੀ ਮੋਟਰ ਦੀ ਵੀਡੀਓ ਬਣਾਉਂਦਿਆਂ ਸਾਨੂੰ ਓਵਰਲੋਡ ਦਾ ਕਹਿ ਕਿ 1 ਲੱਖ ਰੁਪਏ ਦਾ ਜੁਰਮਾਨਾ ਕਰਨ ਦੀਆਂ ਧਮਕੀਆਂ ਦੇਣ ਲੱਗਾ।
ਜਦੋਂ ਮੈਂ ਉਸ ਦੀ ਗੱਲ ਫੋਨ 'ਤੇ ਆਪਣੇ ਵੱਡੇ ਭਰਾ ਚੇਅਰਮੈਨ ਮਨਜਿੰਦਰ ਸਿੰਘ ਨਾਲ ਕਰਵਾਈ ਤਾਂ ਐੱਸ. ਡੀ. ਓ. ਨੇ ਮਾਮਲੇ ਨੂੰ ਰਫਾ-ਦਫਾ ਕਰਨ ਲਈ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਜਿਸ ਨੂੰ ਮੈਂ ਘਰ 'ਚ ਪਏ 5 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ 5 ਹਜ਼ਾਰ ਦੇਣ ਲਈ ਕੁਝ ਸਮੇਂ ਦੀ ਮੰਗ ਕੀਤੀ ਪਰ ਐੱਸ. ਡੀ. ਓ. ਰਹਿੰਦੇ 5 ਹਜ਼ਾਰ ਰੁਪਏ ਮੌਕੇ 'ਤੇ ਹੀ ਲੈਣ ਲਈ ਅੜ ਗਿਆ। ਇਸ ਸਮੇਂ ਹੀ ਜਦੋਂ ਮੈਂ ਆਪਣੇ ਭਰਾ ਨੂੰ 5 ਹਜ਼ਾਰ ਰੁਪਏ ਦਾ ਬੰਦੋਬਸਤ ਕਰਨ ਲਈ ਫੋਨ ਕਰਨ ਲੱਗਾ ਤਾਂ ਗੁੱਸੇ 'ਚ ਆਏ ਐੱਸ. ਡੀ. ਓ. ਮਨਦੀਪ ਸਿੰਘ ਨੇ ਮੇਰੇ ਤੋਂ ਮੋਬਾਇਲ ਖੋਹ ਕੇ ਆਪਣੀ ਜੇਬ ਵਿਚ ਪਾ ਲਿਆ ਅਤੇ ਜੁਰਮਾਨੇ ਦੀਆਂ ਧਮਕੀਆਂ ਦੇਣ ਲੱਗ ਪਿਆ, ਜਦੋਂ ਮੈਂ ਆਪਣਾ ਮੋਬਾਇਲ ਐੱਸ. ਡੀ. ਓ. ਤੋਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਸਿਰੀ ਸਾਹਿਬ ਨਾਲ ਮੇਰੇ 'ਤੇ ਹਮਲਾ ਕਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੇਰਾ ਖੂਨ ਵਹਿੰਦਾ ਵੇਖ ਕੇ ਮੇਰਾ ਮੋਬਾਇਲ ਉੱਥੇ ਹੀ ਸੁੱਟ ਕੇ ਫਰਾਰ ਹੋ ਗਿਆ।
ਨਸ਼ੀਲੇ ਪਦਾਰਥਾਂ ਸਮੇਤ 3 ਗ੍ਰਿਫਤਾਰ
NEXT STORY