ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਸਥਾਨਕ ਪਿੰਡ ਮਸੀਤਪਲ ਕੋਟ 'ਚ ਸੋਮਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਰਫਿਊ ਦੌਰਾਨ ਪਿੰਡ 'ਚ ਚੋਰੀ ਦਾਖਲ ਹੋ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋ ਪਸ਼ੂ ਹਸਪਤਾਲ 'ਚ ਡਿਊਟੀ ਦੇ ਰਹੇ ਫਾਰਮਾਸਿਸਟ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜ਼ਖਮੀਂ ਹੋਏ ਫਾਰਮਾਸਿਸਟ ਸੰਦੀਪ ਕੁਮਾਰ, ਪੁੱਤਰ ਕਰਨੈਲ ਸਿੰਘ ਵਾਸੀ ਸ਼ਾਮ ਚੁਰਾਸੀ ਨੂੰ ਪਿੰਡ ਵਾਸੀਆਂ ਨੇ ਟਾਂਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਹੈ। ਹਮਲੇ ਦਾ ਸ਼ਿਕਾਰ ਹੋਏ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਮਾਸਕ ਪਾ ਕੇ ਆਏ ਹਮਲਾਵਰਾਂ ਨੂੰ ਪਛਾਣ ਵੀ ਲਿਆ ਹੈ, ਜਿਸ ਦੀ ਜਾਣਕਾਰੀ ਉਹ ਪੁਲਸ ਨੂੰ ਦੇਵੇਗਾ।
ਉੱਧਰ ਪਿੰਡ ਦੀ ਸਰਪੰਚ ਸੁਰਿੰਦਰ ਕੌਰ, ਮਹਾਂਵੀਰ ਸਿੰਘ, ਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਕਰਫਿਊ ਦੌਰਾਨ ਸਰਕਾਰੀ ਹਦਾਇਤਾਂ ਮੁਤਾਬਿਕ ਪੰਚਾਇਤ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ, ਫਿਰ ਵੀ ਬਾਹਰੋਂ ਆਏ ਇਨ੍ਹਾਂ ਹਮਲਾਵਰਾਂ ਨੇ ਕਿਸੇ ਤਰੀਕੇ ਪਿੰਡ 'ਚ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਵੱਲੋਂ ਵੀ ਟਾਂਡਾ ਪੁਲਸ ਨੂੰ ਇਹ ਕਾਰਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਫਾਰਮਾਸਿਸਟ 'ਤੇ ਹਮਲਾ ਕਿਸ ਨੇ ਅਤੇ ਕਿਸ ਰੰਜਿਸ਼ ਨੂੰ ਲੈ ਕੇ ਕੀਤਾ ਹੈ।
ਕੁਦਰਤ ਦੀ ਪਈ ਦੋਹਰੀ ਮਾਰ ਨੇ ਝੰਬਿਆ ਪੰਜਾਬ ਦਾ ਕਿਸਾਨ, ਹਾੜ੍ਹੀ ਨੇ ਕਢਵਾਏ ਹਾੜ੍ਹੇ
NEXT STORY