ਗੋਰਾਇਆ— ਲਾਢੋਵਾਲ ਟੋਲ ਪਲਾਜ਼ਾ 'ਤੇ 10 ਅਣਪਛਾਤੇ ਬਦਮਾਸ਼ਾਂ ਨੇ ਲੁੱਟ ਦੀ ਨੀਯਤ ਹਮਲਾ ਬੋਲ ਦਿੱਤਾ। ਇਸ ਦੌਰਾਨ ਬਦਮਾਸ਼ਾਂ ਨੇ ਕੈਸ਼ ਕਾਊਂਟਰਾਂ ਦੀ ਤੋੜਭੰਨ੍ਹ ਕੀਤੀ ਤੇ ਇਕ ਕਰਮਚਾਰੀ ਨਾਲ ਕੁੱਟ-ਮਾਰ ਵੀ ਕੀਤੀ, ਜਿਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਜਲੰਧਰ ਵੱਲ ਲਗੇ ਚਾਰ ਕੈਸ਼ ਕਾਊਂਟਰਾਂ 'ਤੇ ਲੁੱਟ ਦੀ ਨੀਯਤ ਨਾਲ ਆਏ ਬਦਮਾਸ਼ ਪੈਦਲ ਹੀ ਸਨ। ਬਦਮਾਸ਼ਾਂ ਨੇ ਕਾਊਂਟਰਾਂ ਦੇ ਸ਼ੀਸ਼ੇ ਤੋੜ ਦਿੱਤੇ। ਸੂਤਰਾਂ ਮੁਤਾਬਕ ਘਟਨਾ ਸ਼ਾਮ ਕਰੀਬ ਪੰਜ ਵਜੇ ਵਾਪਰੀ। ਪੁਲਸ ਨੇ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਟੋਲ ਪਲਾਜ਼ਾ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।
ਸਪੋਰਟਸ ਕੰਪਲੈਕਸ ਦੇ ਉਦਮੀਆਂ ਨੂੰ ਇਕ ਸਾਲ ਬਾਅਦ ਪਾਣੀ ਨਸੀਬ ਹੋਇਆ
NEXT STORY