ਬਠਿੰਡਾ(ਮੁਨੀਸ਼) - ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ 'ਚ ਸਹਿਕਾਰੀ ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਦੀ ਸੂਚਨਾ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਬੈਂਕ ਦੀ ਪਿਛਲੀ ਕੰਧ 'ਤੇ ਲੱਗੀ ਖਿੜਕੀ ਨੂੰ ਤੋੜ ਕੇ ਦਾਖਲ ਹੋਏ ਸਨ। ਇਸ ਘਟਨਾ ਦੀ ਸੂਚਨਾ ਤਲਵੰਡੀ ਸਾਬੋ ਦੀ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਚੋਰ ਬੈਂਕ 'ਚ ਲਗੇ ਸੀ. ਸੀ. ਟੀ. ਵੀ. ਦੇ ਕੈਮਰੇ ਲਾਹ ਕੇ ਆਪਣੇ ਨਾਲ ਲੈ ਗਏ।
ਮਾਮੂਲੀ ਰੰਜਿਸ਼ ਕਾਰਨ ਪਤੀ-ਪਤਨੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ
NEXT STORY