ਟਾਂਡਾ ਉੜਮੁੜ(ਕੁਲਦੀਸ਼, ਮੋਮੀ, ਸ਼ਰਮਾ)— ਬਲਾਕ ਟਾਂਡਾ ਦੇ ਪਿੰਡ ਦੋਬੁਰਜੀ 'ਚ ਮਾਮੂਲੀ ਰੰਜਿਸ਼ ਕਾਰਨ ਪਤੀ-ਪਤਨੀ ਨਾਲ ਕੁੱਟਮਾਰ ਕਰਨ ਸਬੰਧੀ ਟਾਂਡਾ ਪੁਲਸ ਨੇ ਪਿੰਡ ਦੇ ਹੀ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕੁੱਟਮਾਰ ਦਾ ਸ਼ਿਕਾਰ ਪਤੀ-ਪਤਨੀ ਸਤਪਾਲ ਸਿੰਘ ਅਤੇ ਰੁਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਸੁਖਵਿੰਦਰ ਕੌਰ ਅਤੇ ਉਸ ਦੇ ਲੜਕੇ ਹਰਦੀਪ ਹੈਪੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਹਵੇਲੀ 'ਚ ਮੌਜੂਦ ਸੀ ਅਤੇ ਉਨ੍ਹਾਂ ਦੇ ਘਰ ਵੱਲੋਂ ਡਿੱਗ ਰਹੇ ਰੰਗ-ਰੋਗਨ ਨੂੰ ਬੰਦ ਕਰਨ ਲਈ ਆਪਣੀ ਜੇਠਾਣੀ ਸੁਖਵਿੰਦਰ ਕੌਰ ਪਤਨੀ ਅਵਤਾਰ ਸਿੰਘ ਅਤੇ ਉਸ ਦੇ ਪੁੱਤਰ ਹਰਦੀਪ ਹੈਪੀ ਨੂੰ ਕਿਹਾ। ਇਸੇ ਰੰਜਿਸ਼ ਕਾਰਨ ਉਨ੍ਹਾਂ ਮਿਲ ਕੇ ਸਾਡੇ ਨਾਲ ਕੁੱਟਮਾਰ ਕੀਤੀ। ਟਾਂਡਾ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੀਆਂ ਅਸਲ ਦੁਸ਼ਮਣ ਗਰੀਬੀ, ਨਸ਼ਾਖੋਰੀ ਤੇ ਬੇਕਾਰੀ ਨੂੰ ਖ਼ਤਮ ਕਰ ਕੇ ਰਹਾਂਗੇ : ਮਨਪ੍ਰੀਤ ਬਾਦਲ
NEXT STORY