ਨਵਾਂਸ਼ਹਿਰ, (ਤ੍ਰਿਪਾਠੀ)- ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੇ ਕਰਮਚਾਰੀਆਂ ਨੇ ਸੋਧੇ ਹੋਏ ਗ੍ਰੇਡ ਪੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਸਮੇਤ ਹੋਰਨਾਂ ਮੰਗਾਂ ਸੰਬੰਧੀ ਕਾਲਜ ਦੇ ਵਿਹੜੇ 'ਚ ਧਰਨਾ ਦਿੱਤਾ।
ਰਾਹੋਂ ਰੋਡ 'ਤੇ ਆਰ. ਕੇ. ਆਰੀਆ ਕਾਲਜ 'ਚ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਠਾਕੁਰ ਤੇ ਕਾਲਜ ਯੂਨੀਅਨ ਦੇ ਪ੍ਰਧਾਨ ਸਤੀਸ਼ ਤੇਜਪਾਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਾਬਕਾ ਸਰਕਾਰ ਦੀ ਤਰ੍ਹਾਂ ਕਰਮਚਾਰੀਆਂ ਨਾਲ ਵਾਅਦਾ-ਖਿਲਾਫੀ ਕਰ ਰਹੀ ਹੈ, ਜਿਸ ਕਾਰਨ ਕਰਮਚਾਰੀਆਂ 'ਚ ਰੋਸ ਹੈ। ਇਸ ਸਮੇਂ ਜਤਿੰਦਰ ਕਾਲੀਆ, ਅਮੀਰ ਚੰਦ, ਸੰਜੇ ਕੁਮਾਰ, ਰਾਜੇਸ਼ ਭਗਤ, ਪੰਕਜ, ਮੁਕੇਸ਼ ਕੁਮਾਰ, ਮੈਡਮ ਸੰਧਿਆ ਤੇ ਸਤਵੀਰ ਕੌਰ ਨੇ ਵੀ ਸਰਕਾਰ ਖਿਲਾਫ਼ ਭੜਾਸ ਕੱਢੀ।
ਇਸੇ ਤਰ੍ਹਾਂ ਬੀ. ਐੱਲ. ਐੱਮ. ਗਰਲਜ਼ ਕਾਲਜ 'ਚ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬਲਵੀਰ ਨੇਗੀ, ਜੀਵਨ ਕੁਮਾਰ, ਵਿਵੇਕ ਮਾਰਕੰਡਾ, ਅਸ਼ਵਨੀ ਕੁਮਾਰ, ਪ੍ਰਦੀਪ ਤੇ ਮਨੋਜ ਕੰਡਾ ਨੇ ਸਰਕਾਰ ਦੇ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ਼ ਪ੍ਰਤੀ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਇਸ ਸਮੇਂ ਕੰਚਨ, ਸਾਹਿਲ, ਪ੍ਰਵੀਨ ਕੁਮਾਰ, ਬਾਵਾ ਰਾਮ ਪ੍ਰਕਾਸ਼, ਕੁਲਵਿੰਦਰ, ਅਸ਼ੋਕ ਕੁਮਾਰ, ਜਸਵਿੰਦਰ, ਰਾਜ ਕੁਮਾਰ ਆਦਿ ਹਾਜ਼ਰ ਸਨ।
ਇਹ ਹਨ ਮੰਗਾਂ
J 1 ਦਸੰਬਰ 2011 ਨਾਲ ਸੋਧੇ ਗ੍ਰੇਡ ਪੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
J 1 ਅਗਸਤ 2008 ਤੋਂ ਵਧੀਆਂ ਦਰਾਂ ਦੇ ਆਧਾਰ 'ਤੇ ਮਕਾਨ ਤੇ ਮੈਡੀਕਲ ਭੱਤਾ ਦਿੱਤਾ ਜਾਵੇ।
J 1 ਜਨਵਰੀ 2017 ਤੋਂ ਅੰਤ੍ਰਿਮ ਰਾਹਤ ਤੇ 04-09-14 ਸਟੈੱਪਅਪ ਇਨਕ੍ਰੀਮੈਂਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
ਬੱਸ ਤੇ ਟਾਟਾ ਸਫਾਰੀ ਦੀ ਟੱਕਰ 'ਚ 2 ਜ਼ਖਮੀ
NEXT STORY