ਰੂਪਨਗਰ, (ਵਿਜੇ)- ਰੂਪਨਗਰ-ਨਵਾਂਸ਼ਹਿਰ ਸੜਕ 'ਤੇ ਐੱਨ.ਸੀ.ਸੀ. ਅਕੈਡਮੀ ਨੇੜੇ ਪੀ.ਆਰ.ਟੀ.ਸੀ. ਦੀ ਬੱਸ ਤੇ ਟਾਟਾ ਸਫਾਰੀ ਦੀ ਟੱਕਰ ਹੋਣ ਨਾਲ ਟਾਟਾ ਸਫਾਰੀ 'ਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਦੁਪਹਿਰ ਡੇਢ ਵਜੇ ਰੂਪਨਗਰ ਦੇ ਨਵੇਂ ਬੱਸ ਅੱਡੇ ਤੋਂ ਨਾਲਾਗੜ੍ਹ ਲਈ ਪੀ.ਆਰ.ਟੀ.ਸੀ. ਦੀ ਬੱਸ ਰਵਾਨਾ ਹੋਈ। ਜਿਵੇਂ ਹੀ ਇਹ ਬੱਸ ਐੱਨ.ਸੀ.ਸੀ. ਅਕੈਡਮੀ ਕੋਲ ਪਹੁੰਚੀ ਤਾਂ ਟਾਟਾ ਸਫਾਰੀ ਨਾਲ ਉਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਾਟਾ ਸਫਾਰੀ ਚਕਨਾਚੂਰ ਹੋ ਗਈ। ਹਾਦਸੇ 'ਚ ਨਾਜਰ ਸਿੰਘ (42) ਪੁੱਤਰ ਕੁਲਦੀਪ ਸਿੰਘ ਵਾਸੀ ਸ਼ਾਹਪੁਰ ਬੇਲਾ (ਟਾਟਾ ਸਫਾਰੀ ਦਾ ਚਾਲਕ) ਤੇ ਉਸ ਦਾ ਮਸੇਰਾ ਭਰਾ ਗੁਰਪ੍ਰੀਤ ਸਿੰਘ (30) ਪੁੱਤਰ ਹਰਜੀਤ ਸਿੰਘ ਵਾਸੀ ਸ਼ਾਹਪੁਰ ਬੇਲਾ ਜ਼ਖਮੀ ਹੋ ਗਏ। ਇਹ ਵਿਅਕਤੀ ਪਿੰਡ ਸ਼ਾਹਪੁਰ ਬੇਲਾ ਤੋਂ ਰੂਪਨਗਰ ਕਚਹਿਰੀ ਜਾ ਰਹੇ ਸੀ।
ਖਬਰ ਲਿਖੇ ਜਾਣ ਤੱਕ ਘਟਨਾ ਸਥਾਨ 'ਤੇ ਪੁਲਸ ਪਹੁੰਚ ਚੁੱਕੀ ਸੀ ਤੇ ਕਾਰਵਾਈ ਕਰ ਰਹੀ ਸੀ।
ਸਕੂਲ ਬੰਦ ਕਰਨ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ
NEXT STORY