ਚੰਡੀਗੜ੍ਹ (ਲਲਨ) : ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਾਲਕਾ-ਸ਼ਿਮਲਾ ਰੂਟ ’ਤੇ ਤਿੰਨ ਬੋਗੀਆਂ ਵਾਲੀ ਰੇਲ (ਸੈਲਫ-ਪ੍ਰੋਪੇਲਡ ਹਾਈਡ੍ਰੌਲਿਕ ਮਲਟੀਪਲ ਯੂਨਿਟ) ਚਲਾਈ ਜਾਵੇਗੀ, ਜਿਸ ਦਾ ਫਾਈਨਲ ਟ੍ਰਾਇਲ ਹੋ ਚੁੱਕਾ ਹੈ ਅਤੇ ਡੱਬੇ ਕਾਲਕਾ ਪਹੁੰਚ ਚੁੱਕੇ ਹਨ। ਰੇਲ ਦੀ ਸਪੀਡ ਵਧਾਉਣ ਲਈ ਪਹਿਲਾਂ 2 ਟ੍ਰਾਇਲ ਫੇਲ੍ਹ ਹੋ ਗਏ ਸਨ ਪਰ ਦਸੰਬਰ ’ਚ ਤੀਜਾ ਟ੍ਰਾਇਲ ਸਫ਼ਲ ਰਿਹਾ। ਇਸ ਦੌਰਾਨ ਤਿੰਨ ਬੋਗੀਆਂ ਵਾਲੀ ਗੱਡੀ ਕਰੀਬ 30 ਤੋਂ ਵੱਧ ਦੀ ਸਪੀਡ ਨਾਲ ਦੌੜੀ ਸੀ, ਜਦੋਂ ਕਿ ਹਾਲੇ ਸਪੀਡ ਸਿਰਫ਼ 25 ਕਿਲੋਮੀਟਰ ਦੇ ਕਰੀਬ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਹੋਰ ਲੋੜਵੰਦਾਂ ਨੂੰ ਵੀ ਮਿਲੀ ਵੱਡੀ ਰਾਹਤ
ਕਾਲਕਾ-ਸ਼ਿਮਲਾ ਵਿਚਕਾਰ ਨੈਰੋਗੇਜ਼ ਲਾਈਨ ਹੈ, ਜਿਸ ਦੀ ਚੌੜਾਈ ਦੋ ਫੁੱਟ ਛੇ ਇੰਚ ਹੈ। ਰੇਲ ਮਾਰਗ ’ਚ 103 ਸੁਰੰਗਾਂ, 869 ਪੁਲ ਤੇ 919 ਕਰਵ ਹਨ। ਸਭ ਤੋਂ ਤਿੱਖੇ ਮੋੜ ’ਤੇ ਰੇਲਗੱਡੀ 48 ਡਿਗਰੀ ’ਤੇ ਘੁੰਮਦੀ ਹੈ। ਅਜਿਹੇ ’ਚ ਰੇਲ ਦੀ ਰਫ਼ਤਾਰ ਔਸਤ 25 ਕਿਲੋਮੀਟਰ ਪ੍ਰਤੀ ਘੰਟਾ ਰਹਿੰਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪੀਡ ਨੂੰ ਵਧਾਉਣ ਲਈ ਕਈ ਪੱਧਰਾਂ ’ਤੇ ਯਤਨ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ! ਅਗਲੇ 7 ਦਿਨਾਂ ਲਈ ਜਾਰੀ ਹੋਈ ਚਿਤਾਵਨੀ
ਇਕ ਸਮੇਂ 60 ਯਾਤਰੀ ਕਰ ਸਕਣਗੇ ਯਾਤਰਾ
ਰੇਲਗੱਡੀ ਦੇ ਸੈੱਟ ’ਚ 3 ਡੱਬੇ ਹਨ, ਜਿਸ ’ਚ 60 ਯਾਤਰੀ ਬੈਠ ਸਕਣਗੇ। ਕੋਚ ਦੇ ਅੰਦਰ ਹੀ ਇੰਜਣ ਲੱਗੇ ਹੋਏ ਹਨ। ਆਰਾਮਦਾਇਕ ਸੀਟਾਂ ਤੋਂ ਇਲਾਵਾ ਏ. ਸੀ., ਹੀਟਰ, ਐੱਲ. ਈ. ਡੀ. ਤੇ ਡਿਸਪਲੇ ਬੋਰਡ ਦੀ ਸਹੂਲਤ ਹੈ। ਰੇਲ ਮੋਟਰ ਕਾਰ ਦੇ ਬਦਲ ਵਜੋਂ ਚਲਾਏ ਜਾਣ ਵਾਲੇ ਰੇਲ ਸੈੱਟ ਦੇ ਤਿੰਨੇ ਡੱਬੇ ਆਪਸ ਵਿਚ ਜੁੜੇ ਹੋਏ ਹਨ। ਯਾਤਰੀ ਹੇਠਾਂ ਉਤਰੇ ਬਿਨਾਂ ਹੀ ਦੂਜੇ ਵਿਚ ਜਾ ਸਕਦੇ ਹਨ। ਇਲੈਕਟ੍ਰਿਕ ਮਲਟੀਪਲ ਯੂਨਿਟ ਜਾਂ ਈ.ਐੱਮ.ਯੂ. ਮਲਟੀਪਲ ਯੂਨਿਟ ਗੱਡੀ ਹੈ ਜੋ ਸਵੈ-ਚਾਲਿਤ ਹੁੰਦੀ ਹੈ। ਇਸ ਲਈ ਵੱਖਰੇ ਲੋਕੋਮੋਟਿਵ ਦੀ ਲੋੜ ਨਹੀਂ ਹੁੰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ
NEXT STORY