ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ (ਆਰ. ਐੱਲ. ਏ.) ਵਲੋਂ ਬਾਕੀ ਬਚੇ ਫੈਂਸੀ ਨੰਬਰਾਂ ਦੀ ਆਕਸ਼ਨ ਕੀਤੀ ਜਾਵੇਗੀ। ਆਕਸ਼ਨ 'ਚ 8 ਸੀਰੀਜ਼ ਦੇ ਉਨ੍ਹਾਂ ਨੰਬਰਾਂ ਨੂੰ ਰੱਖਿਆ ਜਾਵੇਗਾ, ਜਿਨ੍ਹਾਂ ਲਈ ਵਿਭਾਗ ਨੂੰ ਪਹਿਲਾਂ ਬੋਲੀਦਾਤਾ ਨਹੀਂ ਮਿਲ ਸਕਿਆ। ਇਸ ਲਈ 12 ਦਸੰਬਰ ਨੂੰ ਫਾਈਨਲ ਬੋਲੀ ਲਾਈ ਜਾ ਸਕੇਗੀ।
ਇਸ ਸਬੰਧ 'ਚ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸੀ. ਐੱਚ.-01 ਬੀ. ਜ਼ੈੱਡ, ਸੀ. ਐੱਚ. 01-ਬੀ. ਵਾਈ., ਸੀ. ਐੱਚ. 01-ਬੀ. ਐਕਸ, ਸੀ. ਐੱਚ 01-ਬੀ. ਡਬਲਿਊ., ਸੀ. ਐੱਚ. 01-ਬੀ ਵੀ., ਸੀ. ਐੱਚ. 01 ਬੀ. ਐੱਸ. ਸੀਰੀਜ਼ ਦੇ ਨੰਬਰਾਂ ਨੂੰ ਆਕਸ਼ਨ 'ਚ ਰੱਖਿਆ ਜਾ ਰਿਹਾ ਹੈ। ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 2 ਦਸੰਬਰ ਤੋਂ ਸ਼ੁਰੂ ਹੋਵੇਗੀ, ਜੋ 9 ਦਸੰਬਰ ਤੱਕ ਚੱਲੇਗੀ। 10 ਦਸੰਬਰ ਤੋਂ ਆਕਸ਼ਨ ਸ਼ੁਰੂ ਹੋਵੇਗੀ ਅਤੇ 12 ਦਸੰਬਰ ਨੂੰ ਫਾਈਨਲ ਲਾਈ ਜਾ ਸਕੇਗੀ। ਇਸ ਤੋਂ ਪਹਿਲਾਂ ਵਿਭਾਗ ਨੇ ਸੀ. ਐੱਚ. 01 ਬੀ. ਜ਼ੈੱਡ ਸੀਰੀਜ਼ ਦੇ ਨੰਬਰਾਂ ਦੀ ਜੋ ਆਕਸ਼ਨ ਰੱਖੀ ਸੀ, ਉਸ 'ਚ 0001 ਲਈ ਸਭ ਤੋਂ ਜ਼ਿਆਦਾ 15.35 ਲੱਖ ਰੁਪਏ ਦੀ ਬੋਲੀ ਲੱਗੀ ਸੀ। ਵਿਭਾਗ ਨੂੰ ਆਕਸ਼ਨ ਤੋਂ ਕੁੱਲ 84.77 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ।
ਬਟਾਲਾ ਧਮਾਕਾ : ਡਿਊਟੀ ਕਰਦਾ ਮਿਲਿਆ ਲਾਪ੍ਰਵਾਹ ਕਰਮਚਾਰੀ, ਜਾਂਚ ਤੋਂ ਬਾਅਦ ਛੱਡਿਆ
NEXT STORY