ਪਠਾਨਕੋਟ— ਇਕ ਆਟੋ ਚਾਲਕ ਵੱਲੋਂ ਸਰੇ ਬਾਜ਼ਾਰ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ ਪਠਾਨਕੋਟ ਦੀਆਂ ਨੇ, ਆਟੋ ਚਾਲਕ ਆਪਣੇ ਹੀ ਆਟੋ 'ਤੇ ਰੱਸੀ ਨੂੰ ਗਲ੍ਹੇ 'ਚ ਪਾ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਆਲੇ-ਦੁਆਲੇ ਖੜ੍ਹੇ ਲੋਕ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ।
ਦਰਅਸਲ ਇਸ ਆਟੋ ਚਾਲਕ ਦਾ ਪੁਲਸ ਨੇ ਚਲਾਨ ਕੱਟ ਦਿੱਤਾ ਸੀ। ਟਰੈਫਿਕ ਪੁਲਸ ਵੱਲੋਂ ਓਵਰਲੋਡਿੰਗ ਦਾ ਚਲਾਨ ਕੱਟਿਆ ਗਿਆ। ਇਹ ਆਟੋ ਚਾਲਕ ਆਪਣੇ ਆਟੋ 'ਚ ਸਵਾਰੀਆਂ ਨੂੰ ਬਿਠਾ ਕੇ ਬਾਜ਼ਾਰ ਵੱਲ ਆ ਰਿਹਾ ਸੀ, ਜਿਵੇਂ ਹੀ ਸ਼ਹਿਰ ਦੇ ਪੀਰ ਬਾਬਾ ਚੌਕ ਕੋਲ ਪਹੁੰਚਿਆਂ ਤਾਂ ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਨੇ ਇਸ ਨੂੰ ਰੋਕ ਲਿਆ ਤੇ ਓਵਰਲੋਡਿੰਗ ਦਾ ਚਲਾਨ ਕੱਟ ਦਿੱਤਾ। ਪੁਲਸ ਨੇ ਜਿਵੇਂ ਹੀ ਚਲਾਨ ਕੱਟ ਕੇ ਆਟੋ ਡਰਾਈਵਰ ਦੇ ਹੱਥ 'ਚ ਫੜਾਇਆ ਤਾਂ ਆਟੋ ਚਾਲਕ ਨੇ ਚਲਾਨ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਆਟੋ 'ਚੋਂ ਰੱਸੀ ਕੱਢੀ ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਟੋ ਚਾਲਕ ਮੁਤਾਬਕ ਦੋ ਦਿਨ ਪਹਿਲਾਂ ਹੀ ਉਹ 5 ਹਜ਼ਾਰ ਦਾ ਚਲਾਨ ਭਰ ਕੇ ਆਇਆ ਹੈ ਤੇ ਹੁਣ ਮੁੜ ਉਸਦਾ ਚਲਾਨ ਕੱਟ ਦਿੱਤਾ ਗਿਆ। ਦੱਸ ਦਈਏ ਕਿ 1 ਦਸੰਬਰ ਤੋਂ ਪੰਜਾਬ 'ਚ ਨਵੇਂ ਟਰੈਫਿਕ ਨਿਯਮ ਲਾਗੂ ਹੋ ਗਏ ਹਨ। ਪੁਲਸ ਵੱਲੋਂ ਸ਼ਹਿਰਾਂ 'ਚ ਧੜਾਧੜ ਮੋਟੇ ਚਲਾਨ ਕੱਟੇ ਜਾ ਰਹੇ ਹਨ।
ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ, ਪੰਜਾਬ ਤੇ ਹਰਿਆਣਾ ’ਚ ਹੋਵੇਗੀ ਬਾਰਿਸ਼
NEXT STORY