ਜਲੰਧਰ, (ਰਮਨ)— ਗ੍ਰੀਨ ਐਵੇਨਿਊ ਵਾਸੀ ਐੱਨ. ਆਰ. ਆਈ. ਔਰਤ ਰੈਸਟੋਰੈਂਟ ਵਿਚ ਖਾਣਾ ਖਾ ਕੇ ਸ਼ਾਪਿੰਗ ਲਈ ਆਟੋ ਰਾਹੀਂ ਜੋਤੀ ਚੌਕ ਪਹੁੰਚੀ ਅਤੇ ਆਪਣੇ ਦੋਵੇਂ ਬੈਗ ਗੁਆ ਬੈਠੀ। 2 ਘੰਟੇ ਲੱਭਣ ਤੋਂ ਬਾਅਦ ਮਦਦ ਲਈ ਥਾਣਾ 4 ਪਹੁੰਚੀ। ਉਥੇ ਵੀ ਨਿਰਾਸ਼ਾ ਹੀ ਹੱਥ ਲੱਗੀ।
ਐੱਨ. ਆਰ. ਆਈ. ਔਰਤ ਲੱਕੀ ਨੇ ਦੱਸਿਆ ਕਿ ਉਹ ਜਲੰਧਰ ਰਹਿੰਦੀ ਹੈ ਅਤੇ ਜਲੰਧਰ ਆਪਣੇ ਘਰ ਆਈ ਸੀ। ਸਵੇਰੇ ਪਰਿਵਾਰ ਦੇ ਨਾਲ ਘਰੋਂ ਸ਼ਾਪਿੰਗ ਕਰਨ ਜੋਤੀ ਚੌਕ ਨਿਕਲੀ ਸੀ। ਰਸਤੇ ਵਿਚ ਮਾਡਲ ਹਾਊਸ ਨੇੜੇ ਇਕ ਰੈਸਟੋਰੈਂਟ ਵਿਚ ਖਾਣਾ ਖਾ ਕੇ ਦੁਬਾਰਾ ਆਟੋ ਵਿਚ ਬੈਠ ਕੇ ਜੋਤੀ ਚੌਕ ਪਹੁੰਚ ਗਈ। ਆਟੋ ਵਿਚੋਂ ਬਾਹਰ ਨਿਕਲਦਿਆਂ ਹੀ ਗੱਲਾਂ-ਗੱਲਾਂ ਵਿਚ ਆਪਣੇ ਬੈਗ ਆਟੋ ਵਿਚ ਹੀ ਭੁੱਲ ਗਈ ਅਤੇ ਆਟੋ ਵਾਲਾ ਦੋਵੇਂ ਬੈਗ ਲੈ ਕੇ ਫਰਾਰ ਹੋ ਗਿਆ। ਦੋਵਾਂ ਬੈਗਾਂ ਵਿਚ ਕੀਮਤੀ ਸਾਮਾਨ ਤੇ ਜ਼ਰੂਰੀ ਦਸਤਾਵੇਜ਼ ਸਨ। ਦੋ ਘੰਟੇ ਆਟੋ ਵਾਲੇ ਨੂੰ ਲੱਭਣ ਤੋਂ ਬਾਅਦ ਆਖਿਰ ਥਾਣਾ 4 ਵਿਚ ਆ ਕੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਮੱਦਦ ਮੰਗੀ। ਥਾਣਾ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਫਿਲਹਾਲ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਨ. ਆਈ. ਆਰ. ਔਰਤ ਨੇ 'ਜਗ ਬਾਣੀ' ਰਾਹੀਂ ਆਪਣੇ ਬੈਗ ਮੋੜਨ ਦਾ ਤਰਲਾ ਪਾਇਆ ਹੈ।
ਦਿਹਾਤੀ ਲਾਭਪਾਤਰ ਪਰਿਵਾਰਾਂ ਨੇ ਡਿਪੂ ਮਾਲਕ 'ਤੇ ਲਾਏ ਗੰਭੀਰ ਦੋਸ਼
NEXT STORY