ਲੁਧਿਆਣਾ (ਅਭਿਸ਼ੇਕ) : ਕਾਂਗਰਸੀ ਆਗੂ ਸੱਜਣ ਕੁਮਾਰ ਦੀ ਉਮਰਕੈਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਿੱਖ ਕੌਮ ਲਈ ਰਾਹਤ ਭਰੀ ਖਬਰ ਦੱਸਿਆ ਹੈ। ਅਵਤਾਰ ਸਿੰਘ ਮੱਕੜ ਨੇ ਕਿਹਾ ਕਿ 1984 'ਚ ਜਿਹੜਾ ਸਿੱਖ ਕਤਲੇਆਮ ਹੋਇਆ, ਉਸ ਦੀ ਅਗਵਾਈ ਇਨ੍ਹਾਂ ਲੋਕਾਂ ਨੇ ਹੀ ਕੀਤੀ ਸੀ ਅਤੇ ਇਸੇ ਦੌਰਾਨ ਸਿੱਖਾਂ ਦੇ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ 34 ਸਾਲਾਂ ਤੋਂ ਇਸ ਕਤਲੇਆਮ ਦੇ ਪੀੜਤ ਪਰਿਵਾਰ ਇਨਸਾਫ ਦੀ ਜੰਗ ਲੜ ਰਹੇ ਸਨ ਅਤੇ ਇਹ ਸਾਰੇ ਪਰਿਵਾਰ ਅੱਜ ਜੰਗ ਜਿੱਤ ਗਏ ਹਨ। ਉਨ੍ਹਾਂ ਕਿਹਾ ਕਿ ਹਾਈਕੋਰਟ ਵਲੋਂ ਸੱਜਣ ਕੁਮਾਰ ਦੀ ਉਮਰਕੈਦ ਦੀ ਸਜ਼ਾ ਨਾਲ ਪੀੜਤ ਪਰਿਵਾਰਾਂ ਨੂੰ ਆਸ ਦੀ ਕਿਰਨ ਬੱਝੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸ਼ੁਰੂ ਤੋਂ ਹੀ ਕਾਨੂੰਨ 'ਤੇ ਭਰੋਸਾ ਕਾਇਮ ਹੈ ਅਤੇ ਜਲਦੀ ਹੀ ਇਸ ਘਟਨਾ 'ਚ ਸ਼ਾਮਲ ਹੋਰ ਲੋਕਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ।
ਨਵੇਂ ਫੀਚਰਜ਼ ਲਈ ਅਪਡੇਟ ਕਰੋ 'ਜਗਬਾਣੀ' ਦੀ ਐਂਡਰਾਇਡ ਐੱਪ
NEXT STORY