ਅੰਮ੍ਰਿਤਸਰ (ਇੰਦਰਜੀਤ)- ਜਾਨਲੇਵਾ ਅਤੇ ਜ਼ਹਿਰੀਲੀ ਸ਼ਰਾਬ ਨੂੰ ਰੋਕਣ ਲਈ ਆਬਕਾਰੀ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਮਹੀਨਿਆਂ ਦੌਰਾਨ ਨਾਜਾਇਜ਼ ਸ਼ਰਾਬ ਨੂੰ ਰੋਕਣ ਲਈ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਸੈਂਕੜੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ। ਇਸ ਮੁਹਿੰਮ ਵਿਚ ਹਰ ਉਸ ਵਰਗ ਦੀ ਮਦਦ ਲਈ ਜਾ ਰਹੀ ਹੈ, ਜੋ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਹ ਕਾਰਵਾਈ ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਅਤੇ ਜ਼ਿਲਾ ਆਬਕਾਰੀ ਅਫ਼ਸਰ ਲਲਿਤ ਕੁਮਾਰ ਦੇ ਨਿਰਦੇਸ਼ਾਂ 'ਤੇ ਕੀਤੀ ਜਾ ਰਹੀ ਹੈ। ਇਸ ਦੇ ਲਈ ਫੀਲਡ ਵਿਚ ਇੰਸਪੈਕਟਰ ਪਰਮਿੰਦਰ ਦੀ ਕਮਾਨ ਹੇਠ ਆਬਕਾਰੀ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਇਸੇ ਕੜੀ ਤਹਿਤ ਅੱਜ ਇਕ ਵਿਸ਼ੇਸ਼ ਮੁਹਿੰਮ ਦੌਰਾਨ ਵਾਹਨਾਂ ’ਤੇ ਸਪੀਕਰ ਲਗਾ ਕੇ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਆਮ ਜਨਤਾ ਨਾਜਾਇਜ਼ ਸ਼ਰਾਬ ਨੂੰ ਰੋਕਣ ਲਈ ਸਮੱਗਲਰਾਂ ਵਿਰੁੱਧ ਵਿਭਾਗ ਦਾ ਸਹਿਯੋਗ ਕਰੇ। ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜ਼ਹਿਰੀਲੀ ਸ਼ਰਾਬ ਪੀਣਾ ਜਾਨਲੇਵਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਸਮਝਾਉਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦਾ ਧੰਦਾ ਨਹੀਂ ਛੱਡਦਾ, ਤਾਂ ਉਸ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਅੱਜ ਪੂਰਾ ਦਿਨ ਮਜੀਠਾ, ਮਰੜੀ, ਟਰਪਈ, ਕਰਨੌਲੀ, ਗਾਲੋਵਾਲੀ, ਭੰਗਵਾਂ, ਬੁਰਜ, ਰੋਡੇਸ਼ਾਹ, ਭੋਮਾ-ਵਡਾਲਾ, ਨਾਗਕਲਾਂ ਸਮੇਤ ਕਰੀਬ 20 ਪਿੰਡਾਂ ਵਿਚ ਲਾਊਡ-ਸਪੀਕਰਾਂ ਰਾਹੀਂ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਸੁਚੇਤ ਕਰਨ ਲਈ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 6 ਤੇ 7 ਜਨਵਰੀ ਨੂੰ Cold Day ਦਾ Alert, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਮਜੀਠਾ ਖੇਤਰ ਵਿਚ ਪਹਿਲਾਂ ਜਾ ਚੁੱਕੀਆਂ ਹਨ ਕਈ ਜਾਨਾਂ
ਜ਼ਹਿਰੀਲੀ ਸ਼ਰਾਬ ਵੇਚਣ ਦਾ ਧੰਦਾ ਕੋਈ ਨਵਾਂ ਨਹੀਂ ਹੈ। ਬੀਤੇ ਸਾਲ ਅਪ੍ਰੈਲ ਮਹੀਨੇ ਵਿਚ ਅੰਮ੍ਰਿਤਸਰ ਦਿਹਾਤੀ ਦੇ ਮਜੀਠਾ ਖੇਤਰ ਵਿਚ ਕਰੀਬ 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਗੰਭੀਰ ਬੀਮਾਰ ਹੋ ਗਏ ਸਨ। ਇਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾ ਦੀ ਅਗਵਾਈ ਵਿਚ ਸੈਂਕੜੇ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਸੀ।
ਇਹ ਵੀ ਪੜ੍ਹੋ- 'ਆਪ' ਸਰਪੰਚ ਦੇ ਕਤਲ ਮਗਰੋਂ ਤਰਨਤਾਰਨ ਪੁਲਸ ਨੇ ਕਰ'ਤਾ ਵੱਡਾ ਐਨਕਾਊਂਟਰ
ਪੇਂਟ ਦੀਆਂ ਦੁਕਾਨਾਂ ਨੂੰ ਵੀ ਕੀਤਾ ਸੁਚੇਤ
ਵਿਭਾਗ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਜਿਸ ਸ਼ਰਾਬ ਨਾਲ ਮੌਤਾਂ ਹੋਈਆਂ ਸਨ, ਉਸ ਵਿਚ ਪੇਂਟ ਦੇ ਕੰਮ ਵਿਚ ਵਰਤਿਆ ਜਾਣ ਵਾਲਾ ‘ਮਿਥਾਇਲ ਅਲਕੋਹਲ’ ਮਿਲਾਇਆ ਗਿਆ ਸੀ, ਜੋ ਕਿ ਬੇਹੱਦ ਜ਼ਹਿਰੀਲਾ ਹੁੰਦਾ ਹੈ। ਜ਼ਿਲਾ ਆਬਕਾਰੀ ਅਫ਼ਸਰ ਰਮਨ ਭਗਤ ਅਤੇ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਨੇ ਵਿਸ਼ੇਸ਼ ਯੋਜਨਾ ਤਹਿਤ ਜ਼ਿਲੇ ਦੀਆਂ ਪੇਂਟ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਕਿ ਬਿਨਾਂ ਪਛਾਣ ਕੀਤੇ ਕਿਸੇ ਵੀ ਵਿਅਕਤੀ ਨੂੰ ਅਜਿਹਾ ਕੈਮੀਕਲ ਨਾ ਦਿੱਤਾ ਜਾਵੇ।
ਇਹ ਵੀ ਪੜ੍ਹੋ- ਵੱਡੀ ਤਰੱਕੀ: IPS ਹਰਪ੍ਰੀਤ ਸਿੰਘ ਨੇ ਸੰਭਾਲਿਆ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ SSP ਦਾ ਚਾਰਜ, ਤੀਜੇ ਦਿਨ ਬਣੇ DIG
ਬੂਟ-ਲੈਗਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ
ਸਹਾਇਕ ਕਮਿਸ਼ਨਰ ਚੀਮਾ ਦੇ ਨਿਰਦੇਸ਼ਾਂ ’ਤੇ ਪੁਲਸ ਅਤੇ ਆਬਕਾਰੀ ਟੀਮਾਂ ਨੇ 200 ਤੋਂ ਵੱਧ ਬੂਟ-ਲੈਗਰਾਂ (ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ) ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਵਿਭਾਗ ਦੀ ਸਖ਼ਤੀ ਕਾਰਨ ਕਈ ਪੁਰਾਣੇ ਸਮੱਗਲਰਾਂ ਨੇ ਇਹ ਕੰਮ ਛੱਡ ਦਿੱਤਾ ਹੈ, ਪਰ ਫਿਰ ਵੀ ਸ਼ੱਕੀ ਲੋਕਾਂ ਦੇ ਘਰਾਂ ਦੀ ਨਿਰੰਤਰ ਤਲਾਸ਼ੀ ਲਈ ਜਾ ਰਹੀ ਹੈ।
ਜਨਤਾ ਦੇ ਸਹਿਯੋਗ ਨਾਲ ਮਿਲ ਰਹੀ ਹੈ ਸਫ਼ਲਤਾ: ਡੀ.ਐੱਸ. ਚੀਮਾ
ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਚਲਾਈ ਗਈ ਮੁਹਿੰਮ ਦੌਰਾਨ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ। ਹੁਣ ਜਨਤਾ ਵੀ ਇਸ ਮੁੱਦੇ 'ਤੇ ਜਾਗਰੂਕ ਹੋ ਚੁੱਕੀ ਹੈ, ਜਿਸ ਕਾਰਨ ਵਿਭਾਗ ਨੂੰ ਸਫ਼ਲਤਾ ਮਿਲ ਰਹੀ ਹੈ। ਆਉਣ ਵਾਲੇ ਸਮੇਂ ਵਿਚ ਬਾਕੀ ਰਹਿੰਦੇ ਤਸਕਰਾਂ ਨੂੰ ਵੀ ਨੱਥ ਪਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਦੇ ਸ਼ਹੀਦ ਨਾਇਬ ਸੂਬੇਦਾਰ ਪ੍ਰਗਟ ਸਿੰਘ ਦੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ, ਇਲਾਕੇ 'ਚ ਛਾਇਆ ਸੋਗ
NEXT STORY