ਜਲਾਲਾਬਾਦ/ਮੰਡੀ ਲਾਧੂਕਾ (ਸੇਤੀਆ/ਸੰਧੂ) - ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਕੁਨੈਕਟ ਟੂ ਸਰਵ ਮੁਹਿੰਮ ਦੇ ਤਹਿਤ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਵੀਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਤੋਂ ਇਕ ਵਿਸ਼ੇਸ਼ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਅਗਵਾਈ ਸਬਡਿਵੀਜਨਲ ਲੀਗਲ ਕਮੇਟੀ ਦੀ ਚੇਅਰਪਰਸਨ ਮੈਡਮ ਦੀਪਤੀ ਗੋਇਲ ਅਤੇ ਜੇ. ਐਮ. ਆਈ. ਸੀ. ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ । ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋਂ ਲੰਘੀ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ. ਪਿਰਥੀ ਸਿੰਘ, ਡੀ. ਐਸ. ਪੀ. ਅਮਰਜੀਤ ਸਿੰਘ, ਐਸ. ਐਚ. ਓ. ਅਭਿਨਵ ਚੌਹਾਨ, ਬਖਸ਼ੀਸ਼ ਸਿੰਘ ਕਚੂਰਾ ਪ੍ਰਧਾਨ ਬਾਰ ਅਤੇ ਹੋਰ ਸਕੂਲ ਵਿਦਿਆਰਥਣਾਂ ਨੇ ਇਸ ਰੈਲੀ 'ਚ ਭਾਗ ਲਿਆ।
ਗਗਨੇਜਾ ਕਤਲਕਾਂਡ : ਜੰਡਿਆਲਾ ਮੰਜਕੀ 'ਚ ਜੱਗੀ ਦੇ ਪਿਤਾ ਦੀ ਬਜ਼ੁਰਗ ਭੂਆ ਰਹਿੰਦੀ ਹੈ, ਨਾ ਕੀ ਦਾਦੀ
NEXT STORY