ਝਬਾਲ(ਨਰਿੰਦਰ) - ਅੱਜ ਅੱਡਾਂ ਝਬਾਲ ਚੌਕ ਵਿੱਚ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋ ਸੁਭਾਂ ਜਨਰਲ ਸਕੱਤਰ ਜਸਬੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿੱਚ ਪ੍ਰਸ਼ਾਸਨ ਦਾ ਪੁਤਲਾ ਸਾੜ ਕੇ ਰੋਸ ਕੀਤਾ ਗਿਆ। ਇਸ ਸਮੇਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ । ਇਸ ਤੋ ਪਹਿਲਾਂ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਵੱਲੋ ਗੁਰਦੁਆਰਾਂ ਛੇਵੀ ਪਾਤਸ਼ਾਹੀ ਢੰਡ ਵਿਖੈ ਮੀਟਿੰਗ ਕਰਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਿਟਾਦਰਾਂ ਕਰਕੇ ਸਰਕਾਰ ਕੋਲੋ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਹਕੀ ਮੰਗਾਂ ਤੁਰੰਤ ਮੰਨੀਆਂ ਜਾਣ ਨਹੀ ਤਾਂ ਅਜ਼ਾਦ ਕਿਸਾਨ ਸ਼ੰਘਰਸ ਕਮੇਟੀ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰੇਗੀ । ਇਸ ਸਮੇ ਕਿਸਾਨ ਆਗੂ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਥਾਣਾਂ ਝਬਾਲ ਵਿਖੈ ਚੀਮਾਂ ਪਿੰਡ ਦੇ ਨੌਜਵਾਨਾਂ 'ਤੇ ਚੱਲੀ ਗੋਲੀ ਸਬੰਧੀ ਕੇਸ ਦਰਜ ਕੀਤਾ ਗਿਆ ਅਤੇ ਸਰਾਏ ਅਮਾਨਤ ਖਾਂ ਵਿਖੈ ਵੀ ਨੌਸ਼ਿਹਰਾਂ ਢਾਲਾ ਵਾਸੀ ਲਾਭ ਸਿੰਘ ਦੇ ਘਰ ਸੱਟਾਂ ਮਾਰਨ ਵਾਲੇ ਦੋਸ਼ੀਆਂ ਨੂੰ ਜੇਕਰ ਪੁਲਸ ਨੇ ਨਾ ਫੜਿਆਂ ਤਾਂ ਝਬਾਲ ਅਤੇ ਸਰਾਏ ਅਮਾਨਤ ਕਾਂ ਵਿਖੈ ਮੁਜ਼ਾਹਰਾਂ ਕੀਤਾ ਜਾਵੇਗਾਂ। ਇਸ ਸਮੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਚੀਮਾਂ, ਬਾਬਾ ਦਿਲਬਾਗ ਸਿੰਘ ਚੀਮਾ, ਸਤਨਾਮ ਸਿੰਘ ਪ੍ਰਧਾਨ, ਕੈਪਟਨ ਸਿੰਘ ਬਘਿਆੜੀ, ਗੁਰਦੇਵ ਸਿੰਘ ਢੰਡ, ਸਵਿੰਦਰ ਸਿੰਘ, ਜਸਬੀਰ ਸਿੰਘ ਚੀਮਾ, ਮੰਗਲ ਸਿੰਘ ਆਦਿ ਹਾਜ਼ਰ ਸਨ।
ਗਗਨੇਜਾ ਕਤਲ ਕਾਂਡ, ਇਕ ਸਾਲ ਬੀਤਣ ਦੇ ਬਾਅਦ ਵੀ ਜਾਂਚ ਏਜੰਸੀਆਂ ਦੇ ਹੱਥ ਰਹੇ ਖਾਲੀ (ਤਸਵੀਰਾਂ)
NEXT STORY