ਜਲਾਲਾਬਾਦ (ਨਿਖੰਜ, ਜਤਿੰਦਰ): ਚੁਣੌਤੀਆਂ ਅਤੇ ਮੁਸ਼ਕਲਾਂ ਹਰ ਇਕ ਇਨਸਾਨ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਸਦੀ ਸ਼ਖਸੀਅਤ 'ਚ ਵੀ ਨਿਖਾਰ ਲਿਆਉਂਦੀਆਂ ਹਨ। ਇਸੇ ਤਰ੍ਹਾਂ ਹੀ ਬਿਨਾਂ ਮਜ਼ਬੂਤ ਇਰਾਦੇ ਨਾਲ ਅੱਗੇ ਵਧਣ ਵਾਲਾ ਮਨੁੱਖ ਹਮੇਸ਼ਾ ਸਫਲਤਾ 'ਤੇ ਪੁੱਜ ਕੇ ਸਮਾਜ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦਾ ਹੈ। ਇਸਦੀ ਨਿਵੇਕਲੀ ਉਦਹਾਰਣ ਪੇਸ਼ ਕਰਦਾ ਇੱਕ ਅਪਾਹਜ ਨੌਜਵਾਨ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਸਰਹੱਦੀ ਪਿੰਡ ਲਮੋਚੜ੍ਹ ਖ਼ੁਰਦ ਉਰਫ ਟਰਿਆਂ ਨੇ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਕੀਤੀ ਹੈ। ਬਚਪਨ ਤੋਂ ਕੁਦਰਤ ਦੀ ਮਾਰ ਦਾ ਸੰਤਾਪ ਭੋਗ ਰਿਹਾ ਅੰਗਹੀਣ ਨੌਜਵਾਨ ਖੰਡਨ ਸਿੰਘ ਪੁੱਤਰ ਗੁਰਚਰਨ ਸਿੰਘ ਦੋਵੇਂ ਲੱਤਾਂ ਤੋਂ ਪੂਰੀ ਤਰ੍ਹਾਂ ਨਾਲ ਚੱਲਣ-ਫਿਰਨ ਤੋਂ ਅਸਮਰੱਥ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਕਹਿਰ, 58 ਡੇਂਗੂ ਮਰੀਜ਼ਾਂ ਦੀ ਹੋਈ ਪਛਾਣ
ਅੰਗਹੀਣ ਨੌਜਵਾਨ ਦੇ ਪਰਿਵਾਰ ਦੀ ਮਾਲੀ ਹਾਲਤ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਰਿਵਾਰ ਕੋਲ ਕੋਈ ਵੀ ਜ਼ਮੀਨ-ਜਾਇਦਾਦ ਨਹੀਂ ਹੈ। ਉਪਰੋਕਤ ਨੌਜਵਾਨ ਨੇ ਆਪਣੇ ਮਾਪਿਆਂ ਦਾ ਸਹਾਰਾ ਬਣਨ ਦੇ ਲਈ ਬੜੀ ਹੀ ਮੁਸ਼ਕਲਾਂ ਭਰੇ ਦੌਂਰ 'ਚ ਬੀ.ਐੱਡ.ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਸਮੇਂ ਦੀਆਂ ਸਰਕਾਰਾਂ ਦੇ ਮਾੜੇ ਸਿਸਟਮ ਦੇ ਕਾਰਣ ਖੰਡਨ ਸਿੰਘ ਨੂੰ ਸਰਕਾਰੀ ਨੌਕਰੀ ਨਾ ਮਿਲੀ ਤਾਂ ਉਸਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਦਰਜੀ ਦਾ ਕੰਮ ਸ਼ੁਰੂ ਕੀਤਾ ਅਤੇ ਮਾੜੀ-ਮੋਟੀ ਕਮਾਈ ਦੇ ਨਾਲ ਘਰ ਦਾ ਗੁਜ਼ਾਰਾ ਚੱਲਾ ਰਿਹਾ ਹੈ ਪਰ ਉਸਨੇ ਸਮਾਜ 'ਚ ਮਿਸਾਲ ਪੇਸ਼ ਕਰਦੇ ਹੋਏ ਸਰੀਰਕ ਪੱਖੋਂ ਤੰਦਰੁਸਤ ਅਤੇ ਨਸ਼ਿਆਂ ਦੀ ਦਲਦਲ 'ਚ ਬਰਬਾਦ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਕੁਦਰਤੀ ਤੌਰ 'ਤੇ ਸਰੀਰ ਨੂੰ ਮਾਰ ਪੈਣ ਦੇ ਬਾਵਜੂਦ ਉਸ ਨੇ ਮਨੁੱਖਤਾ ਦੀ ਸੇਵਾ ਲਈ 55 ਵਾਰ ਖੂਨ ਦਾਨ ਵੀ ਕੀਤਾ ਹੈ।
ਇਹ ਵੀ ਪੜ੍ਹੋ: 58 ਸਾਲਾਂ ਦੇ ਹੋਏ ਸੁਖਬੀਰ ਬਾਦਲ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ
ਅੰਗਹੀਣ ਨੌਜਵਾਨ ਖੰਡਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਖੂਨਦਾਨ ਕਰਨ ਦੀ ਸ਼ੁਰੂਆਤ ਲੋਕਾਂ ਦੇ ਮਨਾਂ 'ਚ ਇਹ ਡਰ ਕੱਢਣ ਲਈ ਕੀਤੀ ਸੀ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈ ਅਤੇ ਖੂਨ ਦਾਨ ਕਰਨ ਨਾਲ ਕਈ ਇੰਨਸਾਨੀ ਜ਼ਿੰਦਗੀਆਂ ਵੀ ਬੱਚਦੀਆਂ ਹਨ ।ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਘਰ ਦੇ ਮਾਲੀ ਹਾਲਤ ਸੁਧਾਰਨ ਦੇ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ, ਨਾਲ ਉਸਦੇ ਅੰਗਹੀਣ ਪੁੱਤਰ ਨੂੰ ਯੋਗਤਾ ਦੇ ਮੁਤਾਬਕ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ: ਬੇਅਦਬੀ ਕਾਂਡ: ਡੇਰਾ ਸੱਚਾ ਸੌਦਾ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ
2 ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਵਰਤੀ ਇਹ ਸਖ਼ਤੀ
NEXT STORY