ਜਲੰਧਰ, (ਮਹੇਸ਼)- ਪਰਾਗਪੁਰ ਪੁਲਸ ਚੌਕੀ ਦੇ ਨੇੜੇ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਇਕ ਖੜ੍ਹੇ ਝੋਨੇ ਨਾਲ ਲੱਦੇ ਹੋਏ ਟਰੱਕ ਨਾਲ ਮੋਟਰਸਾਈਕਲ ਸਵਾਰ ਬੀ. ਟੈੱਕ. ਦੇ ਤਿੰਨ ਵਿਦਿਆਰਥੀ ਟਕਰਾ ਗਏ, ਜਿਨ੍ਹਾਂ 'ਚੋਂ ਇਕ ਵਿਦਿਆਰਥੀ ਗੌਂਸਕ ਪੁੱਤਰ ਸਵਰਨਣ ਵਾਸੀ ਤਾਮਿਲਨਾਡੂ ਦੀ ਮੇਕੇ 'ਤੇ ਮੌਤ ਹੋ ਗਈ, ਜਦੋਂਕਿ ਮ੍ਰਿਤਕ ਦੇ ਦੋ ਸਾਥੀਆਂ ਰੇਸ਼ਵ ਪੁੱਤਰ ਇੰਦਰ ਕ੍ਰਿਸ਼ਨ ਵਾਸੀ ਜ਼ੀਰਕਪੁਰ ਪੰਚਕੂਲਾ ਤੇ ਅਭਿਲਾਸ਼ ਕੌਸ਼ਿਕ ਪੁੱਤਰ ਦਲੀਪ ਕੁਮਾਰ ਸ਼ਰਮਾ ਵਾਸੀ ਆਸਾਮ ਨੂੰ ਗੰਭੀਰ ਜ਼ਖਮੀ ਹਾਲਤ 'ਚ ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਇਕ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਉਕਤ ਤਿੰਨੇ ਵਿਦਿਆਰਥੀ ਆਪਣੇ ਇਕ ਹੋਰ ਸਾਥੀ ਨੂੰ ਜਲੰਧਰ ਛੱਡ ਕੇ ਮੋਟਰਸਾਈਕਲ 'ਤੇ ਵਾਪਸ ਯੂਨੀਵਰਸਿਟੀ ਜਾ ਰਹੇ ਸਨ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਟਰੱਕ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਗੌਂਸਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ 'ਤੇ ਹੀ ਮ੍ਰਿਤਕ ਦਾ ਪੋਸਟਮਾਰਟਮ ਹੋਵੇਗਾ।
419LY\M19N P175\੩੧N1VJO“੩੩.“96
ਪੋਲਟਰੀ ਫਾਰਮ 'ਤੇ ਕੁੱਤਿਆਂ ਦਾ ਹਮਲਾ, 270 ਮੁਰਗੇ-ਮੁਰਗੀਆਂ ਮਰੀਆਂ
NEXT STORY