ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)-ਪਿੰਡ ਸੋਹਲ ਸਥਿਤ ਬਾਬਾ ਖਾਕੀ ਸ਼ਾਹ ਦੀ ਯਾਦ 'ਚ ਸਮੂਹ ਨਗਰ ਸੋਹਲ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਮੇਲਾ ਧਾਰਮਿਕ ਰਵਾਇਤਾਂ ਨਾਲ ਸ਼ੁਰੂ ਹੋ ਕੇ ਪੇਂਡੂ ਖੇਡਾਂ ਨਾਲ ਅੱਜ ਸਮਾਪਤ ਹੋ ਗਿਆ। ਪ੍ਰਬੰਧਕਾਂ ਵੱਲੋਂ ਦਰਗਾਹ 'ਤੇ ਚਾਦਰ ਚੜਾਈ ਗਈ, ਕਲਾਕਾਰ 'ਤੇ ਫਨਕਾਰਾਂ ਵੱਲੋਂ ਦਰਸ਼ਕਾਂ ਦਾ ਭਰਪੂਰ ਮਨੌਰੰਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੇਲਾ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਲਾਡੀ ਅਤੇ ਕਾਂਗਰਸ ਦੇ ਸੂਬਾ ਸਕੱਤਰ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਨੇ ਦੱਸਿਆ ਕਿ ਸੰਗਤਾਂ ਦਾ ਭਾਰੀ ਉਤਸਾਹ ਰਿਹਾ। ਮੇਲੇ ਦੇ ਪਹਿਲੇ ਦਿਨ ਗਾਇਕ ਬੁੱਢੇਵਾਲੀਆ ਅਤੇ ਅਮਰਜੋਤ ਸਮੇਤ ਦਰਜ਼ਨ ਦੇ ਕਰੀਬ ਗਾਇਕ ਕਲਾਕਾਰ ਆਪਣੇ ਫਨ ਦਾ ਮੁਜਹਾਰਾ ਕਰਕੇ ਦਰਸ਼ਕਾਂ ਦਾ ਮਨੌਰੰਜਨ ਕੀਤਾ ਜਦ ਕਿ ਮੇਲੇ ਦੇ ਦੂਜੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਦੇਬੀ ਮਕਸੂਸਪੁਰੀ ਵੱਲੋਂ ਆਪਣੇ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਅੰਤਰਰਾਸ਼ਟਰੀ ਕਬੱਡੀ ਟੀਮਾਂ ਵਿਚਾਲੇ ਮੈਚ ਵੀ ਕਰਾਏ ਗਏ, ਇਸ ਦੌਰਾਨ ਜੇਤੂ ਅਤੇ ਉੱਪ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੋਰ ਵੀ ਪੇਂਡੂ ਖੇਡਾਂ ਕਰਾਂਈਆਂ ਗਈਆਂ। ਇਸ ਮੌਕੇ ਮੇਲੇ 'ਚ ਪੁੱਜੀਆਂ ਪ੍ਰਮੁੱਖ ਸਖਸੀਅਤਾਂ ਸਮੇਤ ਗਾਇਕ ਕਲਾਕਾਰਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਵਰਨ ਸਿੰਘ ਲਾਡੀ, ਕੈਸੀਅਰ ਤਰਸੇਮ ਸਿੰਘ, ਡਾ. ਸੁਖਦੇਵ ਸਿੰਘ, ਬਲਵਿੰਦਰ ਸਿੰਘ ਪੱਪੂ, ਤੇਗਾ ਸਿੰਘ ਸੋਹਲ ਆਦਿ ਹਾਜ਼ਰ ਸਨ।
ਆਪਣੀ ਹੀ ਪਾਰਟੀ ਤੋਂ ਦੁਖੀ ਹੋਏ ਖਹਿਰਾ ਨੇ ਕੱਢੀ ਭੜਾਸ (ਵੀਡੀਓ)
NEXT STORY