ਲੁਧਿਆਣਾ (ਨਰਿੰਦਰ ਮਹਿੰਦਰੂ) : ਦਿੱਲੀ ਪੁਲਸ ਵੱਲੋਂ ਹਥਿਆਰਾਂ ਸਮੇਤ ਫੜੇ ਗਏ ਬੱਬਰ ਖਾਲਸਾ ਦੇ ਦੋ ਖਾੜਕੂਆਂ ਵਿਚ ਸ਼ਾਮਲ ਭੁਪਿੰਦਰ ਸਿੰਘ ਉਰਫ ਦਿਲਾਵਰ ਪੁੱਤਰ ਸਦਾਗਰ ਸਿੰਘ ਪਿੰਡ ਤਾਜਪੁਰ ਦਾ ਵਸਨੀਕ ਹੈ। ਰਮਦਾਸੀਆ ਸਿੱਖ ਪਰਵਾਰ ਨਾਲ ਸਬੰਧਤ ਭੁਪਿੰਦਰ ਸਿੰਘ ਦੇ ਘਰ ਵਿਚ ਉਸਦੀ ਪਤਨੀ ਬਲਜਿੰਦਰ ਕੌਰ, ਇਕ ਬੇਟੀ 9 ਸਾਲ ਤੇ ਬੇਟ 7 ਸਾਲ ਮੌਜੂਦ ਹਨ। ਭੁਪਿੰਦਰ ਸਿੰਘ ਦੀ ਪਤਨੀ ਉਸ ਦੇ ਹਥਿਆਰਾਂ ਸਮੇਤ ਫੜੇ ਜਾਣ ਤੋਂ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਪਤੀ ਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ।
ਇਹ ਵੀ ਪੜ੍ਹੋ : 14 ਸਾਲਾ ਕੁੜੀ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਵਿਦੇਸ਼ੋਂ ਪਰਤੇ ਪਿਓ ਨੇ ਦੱਸੀ ਸੱਚਾਈ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭੁਪਿੰਦਰ ਸਿੰਘ ਉਰਫ ਦਿਲਾਵਰ ਦੀ ਪਤਨੀ ਬਲਜਿੰਦਰ ਕੌਰ ਨੇ ਆਖਿਆ ਕਿ ਉਸ ਦਾ ਪਤੀ ਪਿਛਲੇ ਸ਼ੁੱਕਰਵਾਰ ਨੂੰ 12 ਵਜੇ ਦੇ ਕਰੀਬ ਪਿੰਡ ਬਿੰਜਲ ਦੇ ਵਸਨੀਕ ਇਕ ਵਿਅਕਤੀ ਕੁਲਵੰਤ ਸਿੰਘ ਪੁੱਤਰ ਕਰਮ ਸਿੰਘ ਨਾਲ ਲੁਧਿਆਣਾ ਜਾਣ ਦਾ ਕਹਿ ਕੇ ਗਿਆ ਸੀ ਅਤੇ ਸ਼ਾਮ ਨੂੰ 5 ਵਜੇ ਤੱਕ ਘਰ ਵਾਪਸ ਆਉਣ ਬਾਰੇ ਆਖਿਆ ਸੀ ਪ੍ਰੰਤੂ ਸ਼ਾਮ 6 ਵਜੇ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗ ਪਿਆ ਪ੍ਰੰਤੂ ਦੂਜੇ ਦਿਨ ਦਿੱਲੀ ਪੁਲਸ ਦਾ ਫੋਨ ਆਇਆ ਕਿ ਤੁਹਾਡੇ ਪਤੀ ਨੂੰ ਦਿੱਲੀ ਪੁਲਸ ਨੇ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਅਕਾਲੀ ਨੇਤਾ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਉਧਰ ਭੁਪਿੰਦਰ ਸਿੰਘ ਪਤਨੀ ਨੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਪੁੱਛਿਆ ਕਿ ਉਸ ਦੇ ਪਤੀ ਕੋਲ ਗੁਜ਼ਾਰਾ ਚਲਾਉਣ ਨੂੰ ਰੁਪਏ ਨਹੀਂ ਹਨ ਤਾਂ ਹਥਿਆਰ ਕਿਵੇਂ ਖਰੀਦ ਸਕਦਾ ਹੈ, ਉਸ ਨੂੰ ਜਾਣਬੁੱਝ ਕੇ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਡਰਾਇਵਰੀ ਕਰਕੇ ਗੁਜ਼ਾਰਾ ਕਰਦਾ ਸੀ ਪ੍ਰੰਤੂ ਲਾਕਡਾਊਨ ਲੱਗਣ ਤੋਂ ਬਾਅਦ ਉਹ ਗੰਨੇ ਦਾ ਕਲਾਹੜਾ ਚਲਾ ਕੇ ਸਮਾ ਪਾਸ ਕਰ ਰਿਹਾ ਸੀ ਜਦਕਿ ਬਰਸਾਤਾਂ ਸ਼ੁਰੂ ਹੋਣ ਕਾਰਨ ਉਸ ਨੇ ਟਿੱਕੀ ਬਣਾਉਣ ਦਾ ਕੰਮ ਸ਼ੁਰੂ ਕਰਨਾ ਸੀ, ਜਿਸ ਲਈ ਉਹ ਸਮਾਨ ਲੈ ਕੇ ਆਇਆ ਪਰ ਪੁਲਸ ਨੇ ਉਸ ਨੂੰ ਫੜ ਗਿਆ।
ਇਹ ਵੀ ਪੜ੍ਹੋ : ਵਿਦੇਸ਼ੀ ਫੇਰਾ ਲਗਾ ਕੇ ਵੀ ਕਿਸਾਨ ਨਾ ਉਤਾਰ ਸਕਿਆ ਕਰਜ਼ਾ, ਅੰਤ ਉਹੀ ਹੋਇਆ ਜਿਸ ਦਾ ਡਰ ਸੀ
ਇਥੇ ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਉਰਫ ਦਿਲਾਵਰ ਪਿਛਲੇ ਸਾਲ ਖ਼ਾਲਿਸਤਾਨੀਆਂ ਨੂੰ ਫੰਡਿੰਗ ਮਾਮਲੇ ਵਿਚ ਮੋਹਾਲੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ, ਬਲਕਿ ਉਸ ਖ਼ਿਲਾਫ਼ 2016 ਵਿਚ ਇਕ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਸ ਖ਼ਿਲਾਫ਼ ਰੈੱਡ ਨੋਟਿਸ ਵੀ ਜਾਰੀ ਕੀਤਾ ਗਿਆ, ਜਿਸ ਦੇ ਚਲਦੇ ਦੁੱਬਈ ਤੋਂ ਡਿਪੋਰਟ ਕਰਵਾਇਆ ਗਿਆ, ਜਿਸ ਤਹਿਤ ਭਾਰਤ ਵਾਪਸ ਆਉਣ 'ਤੇ ਮੋਹਾਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਮਾਮਲੇ ਵਿਚ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਆਪਣੇ ਪਿੰਡ ਰਹਿ ਰਿਹਾ ਸੀ ਅਤੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਪ੍ਰੰਤੂ ਦਿੱਲੀ ਪੁਲਸ ਵੱਲੋਂ ਭਾਰੀ ਮਾਤਰਾ ਵਿਚ ਹਥਿਆਰਾਂ ਸਮੇਤ ਕਾਬੂ ਕੀਤੇ ਜਾਣ 'ਤੇ ਸਾਰਾ ਪਰਵਾਰ ਹੈਰਾਨ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਮਸ਼ਹੂਰ ਆਈਲੈੱਟਸ ਸੈਂਟਰ 'ਤੇ ਪੁਲਸ ਦਾ ਛਾਪਾ, ਦੇਖੋ ਤਸਵੀਰਾਂ
ਅਕਾਲੀ ਦਲ ਵਲੋਂ ਐੱਮ.ਬੀ.ਬੀ.ਐੱਸ. ਕੋਰਸਾਂ ਲਈ 75 ਫੀਸਦੀ ਵਧਾਉਣ 'ਤੇ ਕਾਂਗਰਸ ਸਰਕਾਰ ਦੀ ਨਿਖੇਧੀ
NEXT STORY