ਜਲੰਧਰ (ਬਿਊਰੋ) : 75 ਸਾਲ ਦੇ ਨਵਰੂਪ ਕੌਰ ਖੇਤੀਬਾੜੀ ਕਰਦੇ ਹਨ। ਇਸ ਉਮਰ ’ਚ ਖੇਤੀ ਕਰਨ ਸਦਕਾ ਉਨ੍ਹਾਂ ਦੀ ਇਲਾਕੇ 'ਚ ਵੱਖਰੀ ਪਛਾਣ ਹੈ। ਜਲੰਧਰ ਜ਼ਿੰਲ੍ਹੇ ਦੇ ਨਵਾਂ ਪਿੰਡ ਨੈਚਾ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰਦੇ ਨਵਰੂਪ ਕੌਰ ਇਸ ਪੇਸ਼ੇ 'ਚ 1999 ਤੋਂ ਹਨ। ਗੱਲਬਾਤ ਦੌਰਾਨ ਬੇਬੇ ਦੱਸਿਆ ਕਿ ਝੋਨੇ ਦੇ ਸੀਜ਼ਨ ਤੋਂ ਖੇਤੀ ਦੀ ਸ਼ੁਰੂਆਤ ਕੀਤੀ ਸੀ। ਮੇਰਾ ਜਨਮ ਵੀ ਇੱਥੇ ਹੀ ਹੋਇਆ ਸੀ ਅਤੇ ਮੈਂ ਆਪਣੀ ਧਰਤੀ ਨਾਲ ਸ਼ੁਰੂ ਤੋਂ ਹੀ ਜੁੜੀ ਹੋਈ ਹਾਂ। ਥੋੜ੍ਹੇ ਸਮਾਂ ਮੈਂ ਸਰਕਾਰੀ ਨੌਕਰੀ ਕੀਤੀ ਸੀ, ਉਸ ਤੋਂ ਬਾਅਦ ਮੈਂ ਉਹ ਨੌਕਰੀ ਛੱਡ ਦਿੱਤੀ।ਫਿਰ ਮੈਂ ਆਪਣਾ ਸਕੂਲ ਖੋਲ੍ਹ ਲਿਆ। ਪਿਤਾ ਜੀ ਨਾਲ ਮੈਂ ਸ਼ੌਕੀਆਂ ਤੌਰ ’ਤੇ ਕਦੇ-ਕਦੇ ਟਰੈਕਟਰ ਚਲਾਉਂਦੀ ਸੀ। ਉਸ ਤੋਂ ਬਾਅਦ 1999 ’ਚ ਮੇਰੇ ਪਿਤਾ ਦਾ ਐਕਸੀਡੇਂਟ ਹੋ ਗਿਆ ਅਤੇ ਉਸ ਵੇਲੇ ਝੋਨੇ ਦੀ ਖੇਤੀ ਦਾ ਸਮਾਂ ਸੀ। ਹੋਰ ਵੀ ਕਈ ਗੱਲਾਂ ਬਾਰੇ ਸੁਣੋ ਇਸ ਵੀਡੀਓ ’ਚ -
ਘਰੇਲੂ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ
NEXT STORY