ਬਟਾਲਾ (ਬੇਰੀ) : ਥਾਣਾ ਰੰਗੜ ਨੰਗਲ ਦੀ ਪੁਲਸ ਨੇ 10 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ 13 ਜੂਨ ਨੂੰ ਬਾਹਰ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਉਸਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਕੁੜੀ ਨੂੰ ਮਿਤੀ 11 ਜੂਨ ਨੂੰ ਵਕਤ ਕਰੀਬ 2 ਵਜੇ ਸਤਨਾਮ ਸਿੰਘ ਵਰਗਲਾ ਕੇ ਅਤੇ ਪੈਸੇ ਦੇਣ ਦੇ ਬਹਾਨੇ ਆਪਣੀ ਮੋਟਰ ’ਤੇ ਲੈ ਗਿਆ, ਜਿਥੇ ਉਸਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ।
ਇਸ ਸਬੰਧੀ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਪੁਲਸ ਨੇ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਵਿਅਕਤੀ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਨਾਭਾ ਦੇ ਟਕਸਾਲੀ ਕਾਂਗਰਸੀ, ਐੱਸ. ਓ. ਆਈ. ਤੇ ਅਕਾਲੀ ਆਗੂ ‘ਆਪ’ ’ਚ ਸ਼ਾਮਲ
NEXT STORY