ਫ਼ਰੀਦਕੋਟ(ਹਾਲੀ) - ਸ਼ਹਿਰ ਦੀਆਂ ਲਗਭਗ ਸਾਰੀਆਂ ਸਡ਼ਕਾਂ ਦਾ ਬੁਰਾ ਹਾਲ ਹੈ, ਜਿਸ ’ਚ ਬੱਸ ਸਟੈਂਡ ਤੋਂ ਲੈ ਕੇ ਜੁਬਲੀ ਸਿਨੇਮਾ ਦੀ ਸਡ਼ਕ, ਸਾਦਿਕ ਚੌਕ ਤੋਂ ਫ਼ਿਰੋਜ਼ਪੁਰ ਨੂੰ ਜਾਂਦੀ ਸਡ਼ਕ, ਜੁਬਲੀ ਸਿਨੇਮਾ ਤੋਂ ਲੈ ਕੇ ਪੀ. ਐੱਨ. ਬੈਂਕ ਤੱਕ ਦੀ ਸਡ਼ਕ ਅਤੇ ਕੰਮੇਆਣਾ ਚੌਕ ਤੋਂ ਲੈ ਕੇ ਪੁਰਾਣੀ ਕੈਂਟ ਨੂੰ ਜਾਂਦੀਅਾਂ ਸਡ਼ਕਾਂ ਸ਼ਾਮਲ ਹਨ। ਇਹ ਸਡ਼ਕਾਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ, ਜਿਸ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੀਵਰੇਜ ਪਾਉਣ ਕਰ ਕੇ ਸ਼ਹਿਰ ਦੀਆਂ ਕਈ ਸਡ਼ਕਾਂ ਪੁੱਟੀਆਂ ਗਈਆਂ ਹਨ ਪਰ ਕਈ ਥਾਵਾਂ ’ਤੇ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਸਡ਼ਕਾਂ ਨਹੀਂ ਬਣਾਈਆਂ ਗਈਆਂ ਅਤੇ ਮੀਂਹ ਦੇ ਦਿਨਾਂ ਦੌਰਾਨ ਇਸ ਸਡ਼ਕ ਤੋਂ ਹਰ ਰੋਜ਼ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਖਾਸ ਕਰ ਕੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਗੱਲ ਕਰੀਏ ਸ਼ਹਿਰ ਦੀ ਬਾਜ਼ੀਗਰ ਬਸਤੀ ਦੀ ਮੇਨ ਸਡ਼ਕ ਦੀ ਤਾਂ ਸਭ ਤੋਂ ਬੁਰਾ ਹਾਲ ਇਸ ਦਾ ਹੀ ਹੈ, ਜੋ ਥਾਂ-ਥਾਂ ’ਤੋਂ ਟੁੱਟੀ ਹੋਈ ਹੈ, ਜਿਸ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਇਸ ਸਡ਼ਕ ਦੇ ਇਕ ਕੰਢੇ ’ਤੇ ਦੁਕਾਨਾਂ ਬਣੀਆਂ ਹੋਈਆਂ ਹਨ ਅਤੇ ਦੂਜੇ ਕੰਢੇ ’ਤੇ ਗੰਦੇ ਪਾਣੀ ਨਾਲਾ ਹੈ।
ਇਸ ਸਬੰਧੀ ਬਾਜ਼ੀਗਰ ਬਸਤੀ ਦੇ ਨਿਵਾਸੀ ਜਸਵਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਭੁੱਲਰ, ਨਾਇਬ ਸਿੰਘ ਅਤੇ ਹਰਵਿੰਦਰ ਸਿੰਘ ਨੇ ਕਿਹਾ ਇਸ ਟੁੱਟੀ ਸਡ਼ਕ ਤੇ ਗੰਦੇ ਨਾਲੇ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਸ ਕਰ ਕੇੇ ਬਸਤੀ ਨਿਵਾਸੀਆਂ ਨੂੰ ਬੀਮਾਰੀਆਂ ਲੱਗਣ ਦਾ ਹਮੇਸ਼ਾ ਡਰ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬਸਤੀ ਦੀਆਂ ਸਮੱਸਿਆਵਾਂ ਸਬੰਧੀ ਨਿਵਾਸੀਆਂ ਨੇ ਕਈ ਵਾਰ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗੰਦੇ ਨਾਲੇ ’ਤੇ ਸਲੈਬਾਂ ਪਾਕੇ ਇਸ ਨੂੰ ਢੱਕਿਆ ਜਾਵੇ, ਖਸਤਾਹਾਲ ਸਡ਼ਕ ਜਲਦ ਮੁਰੰਮਤ ਕਰਵਾਈ ਜਾਵੇ, ਬਸਤੀ ਵਿਚ, ਜੋ ਸੀਵਰੇਜ ਪਾਉਣ ਦਾ ਕੰਮ ਬੰਦ ਪਿਆ ਹੈ, ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਬਸਤੀ ਦੀ ਮੁੱਖ ਸਡ਼ਕ ਦੀ ਸਫਾਈ ਕਰਨ ਲਈ ਪੱਕੇ ਤੌਰ ’ਤੇ ਸਫਾਈ ਸੇਵਕਾਂ ਦੀ ਡਿਊਟੀ ਲਾਈ ਜਾਵੇ।
ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਪੱਛਡ਼ੀ
NEXT STORY