ਪਟਿਆਲਾ (ਕੰਵਲਜੀਤ) : ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਜੇਲ੍ਹ ਵਿੱਚ ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਫਰਸ਼ 'ਤੇ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ CCU ਵਾਰਡ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਦੇਰ ਰਾਤ ਪਟਿਆਲਾ 'ਚ ਵਾਪਰੀ ਵੱਡੀ ਵਾਰਦਾਤ, ਪਿਓ-ਪੁੱਤਾਂ ਨੂੰ ਚਾਕੂਆਂ ਨਾਲ ਵਿੰਨ੍ਹਿਆ, ਪਿਓ ਦੀ ਮੌਤ
ਦੱਸ ਦੇਈਏ ਕਿ ਵਿਧਾਇਕ ਗੱਜਣਮਾਜਰਾ ਨੂੰ ED ਨੇ 40 ਕਰੋੜ ਰੁਪਏ ਦੇ ਬੈਂਕ ਘੋਟਾਲੇ 'ਚ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਨੂੰ ਚੱਲਦੀ ਮੀਟਿੰਗ 'ਚੋਂ ਚੁੱਕ ਲਿਆ ਗਿਆ ਸੀ। ਵਿਧਾਇਕ ਨੂੰ ਮਾਲੇਰਕੋਟਲਾ ਨੇੜਿਓਂ ਈਡੀ ਦੀ ਟੀਮ ਨੇ ਹਿਰਾਸਤ 'ਚ ਲਿਆ ਸੀ। ਇਹ ਵੀ ਦੱਸ ਦੇਈਏ ਕਿ ਉਨ੍ਹਾਂ ਖ਼ਿਲਾਫ਼ ਇਕ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ 'ਚ ਇਹ ਕਾਰਵਾਈ ਕੀਤੀ ਗਈ ਹੈ। ਪਿਛਲੇ ਸਾਲ ਵੀ ਇਸ ਸਬੰਧੀ ਈਡੀ ਵੱਲੋਂ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਗਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ’ਚ 200 ਤੋਂ ਵੱਧ ਐੱਫ. ਆਈ. ਆਰ. ਦਰਜ : ਅਰਪਿਤ ਸ਼ੁਕਲਾ
NEXT STORY