ਲੁਧਿਆਣਾ(ਮੁੱਲਾਂਪੁਰੀ)— ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸੈਕਟਰੀ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਬੁੱਧਵਾਰ ਸ਼ਾਮ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ 'ਚ ਪੰਜਾਬ ਭਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੋਸ ਦੇਖਣ ਨੂੰ ਮਿਲਿਆ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਚਹੇਤਾ ਪੋਤਾ ਸਰਪੰਚੀ ਦੀ ਚੋਣ ਹਾਰ ਗਿਆ, ਜਿਸ ਨੂੰ ਜਿਤਾਉਣ ਲਈ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਵੀ ਵੋਟ ਪਾਉਣ ਲਈ ਦਿੱਲੀ ਤੋਂ ਖਾਸ ਤੌਰ 'ਤੇ ਪਿੰਡ ਆਈ ਸੀ।
ਸੇਖਵਾਂ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ ਜ਼ਿਲਿਆਂ 'ਚ ਬੈਠੇ ਟਕਸਾਲੀ ਸਾਬਕਾ ਮੰਤਰੀ, ਵਿਧਾਇਕ ਤੇ ਚੇਅਰਮੈਨ ਬਾਦਲਕਿਆਂ ਤੋਂ ਪੂਰੀ ਤਰ੍ਹਾਂ ਖਫਾ ਹਨ ਤੇ ਉਨ੍ਹਾਂ ਨਾਲ ਸਾਥ ਦੇਣ ਦੀ ਹਾਮੀ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਹਮ-ਖਿਆਲੀਆਂ ਨਾਲ ਗਠਜੋੜ ਹੋਵੇਗਾ। ਉਨ੍ਹਾਂ ਅੱਜ ਸ਼ੋਮ੍ਰਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 133 ਕਰੋੜ ਜਾਰੀ ਕਰਨ ਦੀ ਪ੍ਰਵਾਨਗੀ
NEXT STORY