ਨਵਾਂਸ਼ਹਿਰ (ਤ੍ਰਿਪਾਠੀ) : ਕਤਲ ਕੇਸ ’ਚ ਜ਼ਮਾਨਤ ’ਤੇ ਆਏ ਮੁਲਜ਼ਮ ਤੋਂ ਸੀ. ਆਈ. ਏ. ਸਟਾਫ ਦੀ ਪੁਲਸ ਨੇ 32 ਬੋਰ ਦਾ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐੱਸ. ਆਈ. ਕਿਰਪਾਲ ਸਿੰਘ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਸੀ. ਆਈ. ਏ. ਸਟਾਫ ਤੋਂ ਪਿੰਡ ਕਰਿਆਮ, ਸੋਢੀਆਂ, ਮਹਿਮੂਦਪੁਰ ਤੋਂ ਹੁੰਦੇ ਹੋਏ ਪਿੰਡ ਬੱਜੋਂ ਵੱਲ ਜਾ ਰਹੀ ਸੀ ਕਿ ਮਾਰਗ ਵਿਚ ਪੁਲਸ ਦੇ ਇਕ ਮੁਖਬਰ ਖਾਸ ਨੇ ਸੂਚਨਾ ਦਿੰਦੇ ਹੋਏ ਦੱਸਿਆ ਕਿ ਕਤਲ ਕੇਸ ’ਚ ਜ਼ਮਾਨਤ ’ਤੇ ਬਾਹਰ ਆਇਆ ਜਸਕਮਲਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਸਤਨਾਮ ਸਿੰਘ ਵਾਸੀ ਬੱਜੋਂ ਥਾਣਾ ਮੁਕੰਦਪੁਰ ਕੋਲ ਨਾਜਾਇਜ਼ ਪਿਸਤੌਲ ਹੈ ਜੋ ਇਸ ਸਮੇਂ ਆਪਣੇ ਪਿੰਡ ਤੋਂ ਬਾਹਰ ਪਿੰਡ ਹੇੜੀਆਂ ਵਾਲੀ ਸੜਕ ’ਤੇ ਘੁੰਮ ਰਿਹਾ ਹੈ। ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਠੋਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜ਼ੇ ’ਚੋਂ 32 ਬੋਰ ਦੀ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਲੁਧਿਆਣਾ ਦੇ ਨਾਮੀ ਹਸਪਤਾਲ ਦੀ ਨਰਸ ਦਾ ਹੋਸ਼ ਉਡਾਉਣ ਵਾਲਾ ਕਾਰਾ, ਹੁਸਨ ਦਾ ਜਾਲ ਵਿਛਾ ਕੇ ਕਰਦੀ ਸੀ ਇਹ ਕੰਮ
NEXT STORY