ਫਿਲੌਰ (ਭਾਖੜੀ) : ਲੁਧਿਆਣਾ ਦੇ ਇਕ ਨਾਮੀ ਹਸਤਪਾਲ ਦੀ ਨਰਸ ਮਰੀਜ਼ਾਂ ਦੇ ਪਰਿਵਾਰਾਂ ਦੇ ਲੜਕਿਆਂ ਨੂੰ ਹਨੀ ਟ੍ਰੈਪ ਲਗਾ ਕੇ ਆਪਣੇ ਹੁਸਨ ਦੇ ਜਾਲ ’ਚ ਫਸਾ ਕੇ ਪਹਿਲਾਂ ਪਿਆਰ ਅਤੇ ਬਾਅਦ ’ਚ ਧਮਕੀਆਂ ਦੇ ਕੇ ਪੈਸੇ ਲੁੱਟਦੀ ਸੀ। ਬਲੈਕਮੇਲਰ ਨਰਸ ਨੂੰ ਪੁਲਸ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਭਵਿੱਖ ’ਚ ਅਜਿਹੀ ਗਲਤੀ ਨਾ ਕਰਨ ਦਾ ਕਹਿ ਕੇ ਲਿਖਤੀ ਰੂਪ ’ਚ ਮੁਆਫੀ ਮੰਗ ਕੇ ਜਾਨ ਛੁਡਵਾਈ। ਨੇੜਲੇ ਪਿੰਡ ਦੇ ਰਹਿਣ ਵਾਲੇ ਲੜਕੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੇ ਮਹੀਨੇ ਉਸ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਾਮੀ ਪ੍ਰਾਈਵੇਟ ਨਰਸਿੰਗ ਹੋਮ ’ਚ ਲੈ ਗਿਆ, ਜਿੱਥੇ ਉਨ੍ਹਾਂ ਦੇ ਪਿਤਾ ਦਾ ਧਿਆਨ ਰੱਖਣ ਵਾਲੀ ਨਰਸ ਉਨ੍ਹਾਂ ਨਾਲ ਬਿਨਾਂ ਕਾਰਨ ਜਾਣ-ਪਛਾਣ ਵਧਾਉਣ ਲੱਗ ਪਈ।
ਇਹ ਵੀ ਪੜ੍ਹੋ : ਵਿਆਹ ’ਚ ਪ੍ਰੋਗਰਾਮ ਲਗਾ ਕੇ ਆ ਰਹੀ ਭੰਗੜਾ ਟੀਮ ਨਾਲ ਵਾਪਰਿਆ ਹਾਦਸਾ, ਕਮਜ਼ੋਰ ਦਿਲ ਵਾਲੇ ਨਾ ਦੇਖਣ ਤਸਵੀਰਾਂ
ਇਸ ਦੌਰਾਨ ਜਦੋਂ ਉਸ ਦੇ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤਾਂ ਵਾਪਸ ਆਉਂਦੇ ਸਮੇਂ ਨਰਸ ਨੇ ਲੜਕੇ ਤੋਂ ਮੋਬਾਇਲ ਨੰਬਰ ਲੈ ਲਿਆ ਅਤੇ ਬਾਅਦ ’ਚ ਫੋਨ ਕਰ ਕੇ ਉਨ੍ਹਾਂ ਨੂੰ ਮਿਲਣ-ਜੁਲਣ ਲੱਗ ਪਈ। 4-5 ਮੁਲਾਕਾਤਾਂ ਤੋਂ ਬਾਅਦ ਨਰਸ ਨੇ ਉਸ ਤੋਂ ਪਹਿਲਾਂ ਘਰੇਲੂ ਮਜਬੂਰੀ ਦੱਸ ਕੇ ਰੁਪਏ ਠੱਗ ਲਏ। ਹੁਣ ਉਸ ਨੂੰ ਇਹ ਕਹਿ ਕੇ ਰੁਪਏ ਠੱਗਣ ਲੱਗ ਪਈ ਕਿ ਉਸ ਦੇ ਘਰ ਵਾਲਿਆਂ ਨੂੰ ਉਸ ਦੇ ਪ੍ਰੇਮ ਪ੍ਰਸੰਗ ਦਾ ਪਤਾ ਲੱਗ ਗਿਆ ਹੈ ਅਤੇ ਉਸ ਦੇ ਪਿਤਾ ਨੇ ਉਸ ਦੇ ਵਿਰੁੱਧ ਪੁਲਸ ਥਾਣੇ ’ਚ ਸ਼ਿਕਾਇਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਭੋਗਪੁਰ ’ਚ ਫੜੇ ਗਏ ਗੈਂਗਸਟਰਾਂ ’ਚ ਇਕ ਨਿਕਲਿਆ ਪੰਜਾਬ ਪੁਲਸ ਦਾ ਸਾਬਕਾ ਸਿਪਾਹੀ, ਹੋਏ ਵੱਡੇ ਖ਼ੁਲਾਸੇ
ਪੁਲਸ ਵਾਲੇ ਦੀ ਡੀ. ਪੀ. ਲਗਾ ਕੇ ਆਪਣੇ ਸਾਥੀ ਤੋਂ ਕਰਵਾਉਣ ਲੱਗ ਪਈ ਫੋਨ
ਪੀੜਤ ਨੌਜਵਾਨ ਨੇ ਦੱਸਿਆ ਕਿ ਉਕਤ ਨਰਸ ਇੰਨੀ ਜ਼ਿਆਦਾ ਚਲਾਕ ਸੀ ਕਿ ਉਸ ਦਾ ਇਕ ਸਾਥੀ ਉਸ ਨੂੰ ਪੁਲਸ ਮੁਲਾਜ਼ਮ ਬਣ ਕੇ ਮੋਬਾਇਲ ਫੋਨ ਕਰ ਕੇ ਉਸ ਨੂੰ ਡਰਾਉਣ ਧਮਕਾਉਣ ਲੱਗਾ ਕਿ ਉਨ੍ਹਾਂ ਕੋਲ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਸ਼ਿਕਾਇਤ ਆਈ ਹੈ। ਜਿਉਂ ਹੀ ਲੜਕੇ ਨੇ ਫੋਨ ਬੰਦ ਕਰਨ ਤੋਂ ਬਾਅਦ ਡੀ. ਪੀ. ਚੈੱਕ ਕੀਤੀ ਤਾਂ ਉੱਥੇ ਪੁਲਸ ਮੁਲਾਜ਼ਮ ਦੀ ਫੋਟੋ ਲੱਗੀ ਹੋਈ ਸੀ, ਜਿਸ ਨਾਲ ਉਹ ਹੋਰ ਡਰ ਗਿਆ।
ਇਹ ਵੀ ਪੜ੍ਹੋ : ਜ਼ੀਰਾ ਦੇ ਨੌਜਵਾਨ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ, ਪੱਕਾ ਹੋਣ ਲਈ ਲਗਾਈ ਸੀ ਫਾਈਲ
ਨਰਸ ਦੇ ਕਹਿਣ ’ਤੇ ਮੂੰਹ ਬੋਲਿਆ ਭਰਾ ਬਣ ਜਾਂਦਾ ਸੀ ਚੌਕੀ ਇੰਚਾਰਜ
ਅੱਜ ਜਿਉਂ ਹੀ ਨਰਸ ਫਿਲੌਰ ’ਚ ਲੜਕੇ ਤੋਂ ਰੁਪਏ ਲੈਣ ਆਈ ਤਾਂ ਪੁਲਸ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਆਪਣੀ ਗ੍ਰਿਫਤਾਰੀ ਤੋਂ ਬਾਅਦ ਉਹ ਫੁਟ-ਫੁਟ ਕੇ ਰੋਣ ਲੱਗ ਪਈ ਅਤੇ ਲੜਕੇ ਦੇ ਅੱਗੇ ਹੱਥ ਜੋੜ ਕੇ ਮੁਆਫੀ ਮੰਗਣ ਲੱਗ ਪਈ, ਜਦੋਂ ਪੁਲਸ ਨੇ ਉਸ ਤੋਂ ਪੁੱਛਿਆ ਕਿ ਉਸ ਨੇ ਕਿਸ ਪੁਲਸ ਚੌਕੀ ’ਚ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੋਂ ਉਸ ਲੜਕੇ ਨੂੰ ਫੋਨ ਆਉਂਦਾ ਸੀ ਤਾਂ ਉਸ ਨੇ ਦੱਸਿਆ ਕਿ ਇਹ ਸਭ ਉਸ ਦਾ ਰਚਿਆ ਹੋਇਆ ਡਰਾਮਾ ਸੀ। ਉਸੇ ਦਾ ਇਕ ਮੂੰਹ ਬੋਲਿਆ ਭਰਾ ਚੌਕੀ ਇੰਚਾਰਜ ਬਣ ਕੇ ਫੋਨ ਕਰ ਦਿੰਦਾ ਸੀ। ਉਹ ਭਵਿੱਖ ’ਚ ਕਦੇ ਵੀ ਮੁੜ ਅਜਿਹੀ ਗਲਤੀ ਨਹੀਂ ਕਰੇਗੀ। ਉਹ ਅਜੇ ਕੁਆਰੀ ਹੈ। ਉਸ ਦੇ ਕੈਰੀਅਰ ਨੂੰ ਦੇਖਦੇ ਹੋਏ ਉਸ ਨੂੰ ਇਕ ਵਾਰ ਮੁਆਫ ਕੀਤਾ ਜਾਵੇ। ਪੁਲਸ ਨੇ ਉਸ ਦੇ ਮੂੰਹ ਬੋਲੇ ਭਰਾ ਨੂੰ ਵੀ ਉੱਥੇ ਬੁਲਾ ਕੇ ਦੋਵਾਂ ਤੋਂ ਲਿਖਤੀ ਰੂਪ ’ਚ ਮੁੜ ਅਜਿਹੀ ਗਲਤੀ ਨਾ ਕਰਨ ਦਾ ਲਿਖਵਾ ਕੇ ਪਰਿਵਾਰ ਵਾਲਿਆਂ ਦੇ ਨਾਲ ਘਰ ਭੇਜ ਦਿੱਤਾ।
ਇਹ ਵੀ ਪੜ੍ਹੋ : ਮੋਗਾ ’ਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਚ ਪੰਜਾਬ ਪੁਲਸ ਦੀ ਰੇਡ, 30 ਨੌਜਵਾਨਾਂ ਨੂੰ ਕੀਤਾ ਰੈਸਕਿਊ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗ਼ੈਰ-ਜ਼ਮਾਨਤੀ ਵਾਰੰਟ 'ਤੇ ਅਦਾਲਤ ’ਚ ਪੇਸ਼ ਹੋਣ ਮਗਰੋਂ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ
NEXT STORY