ਲੁਧਿਆਣਾ (ਮੁੱਲਾਂਪੁਰੀ)- ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਅਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਲੱਭਣ ਲਈ ਲਾਲੇ ਪਏ ਹੋਏ ਹਨ। ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸੂਤਰਾਂ ਨੇ ਦੱਸਿਆ ਕਿ ਦਿੱਲੀ ਦਰਬਾਰ ’ਚ ਅਜੇ ਵੀ ਲੁਧਿਆਣਾ ਬੈਠੇ ਬੈਂਸ ਦਾ ਨਾਂ ਟਿਕਟ ਲਈ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ, ਜਦੋਂਕਿ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਅਤੇ ਮਨੀਸ਼ ਤਿਵਾੜੀ ਬਾਰੇ ਵੀ ਹਾਈ ਕਮਾਂਡ ਜਰਬਾਂ-ਤਕਸੀਮਾਂ ਲਗਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਛੇਤੀ ਹੀ ਲੁਧਿਆਣਾ 'ਚ ਅਕਾਲੀਆਂ ਨੂੰ ਉਮੀਦਵਾਰ ਦੇ 'ਦਰਸ਼ਨ' ਕਰਵਾ ਦੇਣਗੇ ਸੁਖਬੀਰ, 4 ਆਗੂਆਂ 'ਚ ਫਸਿਆ ਪੇਚ
ਪਾਠਕ ਇਸ ਗੱਲ ’ਤੇ ਹੈਰਾਨ ਹੋਣਗੇ ਕਿ ਬੈਂਸਾਂ ਅਤੇ ਕਾਂਗਰਸ ਦੀ ਨੇੜਤਾ ਲਈ ਕੌਣ ਪੁਲ ਬਣਿਆ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇਹ ਕੋਈ ਹੋਰ ਨਹੀਂ, ਬੈਂਸ ਧੜੇ ’ਚ ਬੈਠਾ ਇਕ ਸਾਬਕਾ ਕੌਂਸਲਰ ਜੋ ਖ਼ੁਦ ਅਤੇ ਉਸ ਦੀ ਧਰਮਪਤਨੀ ਆਜ਼ਾਦ ਤੌਰ ’ਤੇ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ। ਕਾਂਗਰਸ ਲੁਧਿਆਣਾ ਸੀਟ ਨੂੰ ਆਪਣੇ ਕੋਲ ਰੱਖਣ ਲਈ ਸਾਰੇ ਹੀਲੇ ਵਸੀਲੇ ਕਰ ਰਹੀ ਹੈ ਅਤੇ ਇਸ ਵੱਡੇ ਚਿਹਰੇ ਨੂੰ ਵੀ ਮਨੋ ਵਿਸਾਰਨਾ ਨਹੀਂ ਚਾਹੁੰਦੀ। ਇਸ ਲਈ ਹਾਈ ਕਮਾਂਡ ਕੋਈ ਵੀ ਫ਼ੈਸਲਾ ਲੈ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਮਾਮਲੇ 'ਚ ਰਾਮ ਰਹੀਮ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਦੂਜੀ ਪਾਰਟੀ ਅਕਾਲੀ ਦਲ ਹੈ, ਜਿਸ ਦੀ ਟਿਕਟ ਲੈਣ ਲਈ ਸਾਬਕਾ ਮੇਅਰ ਗੋਹਲਵੜੀਆ, ਉੱਘੇ ਵਕੀਲ ਘੁੰਮਣ ਅਤੇ ਢਿੱਲੋਂ ਦਰਮਿਆਨ ਮੁਕਾਬਲੇਬਾਜ਼ੀ ਜਾਰੀ ਹੈ। ਆਮ ਆਦਮੀ ਪਾਰਟੀ ਹੁਣ ਇਸ ਗੱਲ ’ਤੇ ਆ ਖੜ੍ਹੀ ਹੈ ਕਿ ਕਿਸੇ ਵਿਧਾਇਕ ਦੇ ਕਲਗੀ ਲਾ ਕੇ ਮੈਦਾਨ ’ਚ ਉਤਾਰਿਆ ਜਾਵੇ। ਉਹ ਵਿਧਾਇਕ ਸ਼ਹਿਰ ਦਾ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ ਅਤੇ ਉਸ ਦੀ ਭਾਈਚਾਰੇ ’ਚ ਪਕੜ ਵੀ ਕਿਸੇ ਤੋਂ ਲੁਕੀ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ’ਚ ਊਠ ਦਾ ਬੁੱਲ੍ਹ ਬਣ ਚੁੱਕੀਆਂ, ਇਹ ਟਿਕਟਾਂ ਕਦੋਂ ਚੋਣ ਲੜਨ ਵਾਲਿਆਂ ਦੀ ਝੋਲੀ ’ਚ ਪੈਂਦੀਆਂ ਹਨ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੇਤੀ ਹੀ ਲੁਧਿਆਣਾ 'ਚ ਅਕਾਲੀਆਂ ਨੂੰ ਉਮੀਦਵਾਰ ਦੇ 'ਦਰਸ਼ਨ' ਕਰਵਾ ਦੇਣਗੇ ਸੁਖਬੀਰ, 4 ਆਗੂਆਂ 'ਚ ਫਸਿਆ ਪੇਚ
NEXT STORY