ਜਲੰਧਰ: ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦਰਮਿਆਨ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਚਿਹਰੇ ਬਲਬੀਰ ਰਾਜੇਵਾਲ ਦੇ ਬਿਆਨ ਨਾਲ ਆਪ 'ਚ ਹਲਚਲ ਮਚ ਗਈ ਹੈ। ਦਰਅਸਲ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਜੇਕਰ ਸੰਯੁਕਤ ਸਮਾਜ ਮੋਰਚਾ ਦਾ 'ਆਪ' ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲ ਦਿੱਤੇ ਜਾਣਗੇ।ਬਲਬੀਰ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਨਾਲ 'ਆਪ' ਸੰਪਰਕ 'ਚ ਹੈ ਤੇ ਸਾਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਾਡੇ ਨਾਲ ਗਠਜੋੜ ਕਰਦੇ ਹੋ ਤਾਂ ਅਸੀਂ ਲੋੜ ਅਨੁਸਾਰ ਆਪਣੇ ਉਮੀਦਵਾਰ ਬਦਲ ਦਿਆਂਗੇ। ਉਨ੍ਹਾਂ ਕਿਹਾ ਕਿ ਫ਼ਿਲਹਾਲ ਨਾ ਤਾਂ ਅਸੀਂ ਕਿਸੇ ਨੂੰ ਕੋਈ ਉਮੀਦਵਾਰਾਂ ਦੀ ਸੂਚੀ ਦਿੱਤੀ ਹੈ ਤੇ ਨਾ ਹੀ ਉਮੀਦਵਾਰਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਲਈ ਪੱਬਾਂ ਭਾਰ ਭਾਜਪਾ ਲੀਡਰਸ਼ਿਪ, 3200 ਤੋਂ ਵਧੇਰੇ ਬੱਸਾਂ ਦੀ ਹੋਈ ਰਜਿਸਟ੍ਰੇਸ਼ਨ
ਕਾਬਿਲ-ਏ-ਗ਼ੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ 101 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ ਵੀ ਪਾਰਟੀ ਦਾ ਐਲਾਨ ਕਰਨ ਮਗਰੋਂ ਸੁਰਖੀਆਂ ਵਿੱਚ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਗਠਜੋੜ ਕਰਕੇ ਚੋਣ ਲੜ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ । ਬਲਬੀਰ ਰਾਜੇਵਾਲ ਦੇ ਇਸ ਬਿਆਨ ਨਾਲ 'ਆਪ' ਵੱਲੋਂ ਜਾਰੀ ਉਮੀਦਵਾਰਾਂ ਵਿੱਚ ਹਲਚਲ ਮਚ ਗਈ ਹੈ ਕਿਉਂਕਿ ਜੇਕਰ ਸੰਯੁਕਤ ਸਮਾਜ ਮੋਰਚਾ ਦਾ 'ਆਪ' ਨਾਲ ਗਠਜੋੜ ਹੁੰਦਾ ਹੈ ਤਾਂ ਨਿਸਚਿਤ ਹੀ ਕਈ ਸੀਟਾਂ 'ਤੇ ਕਿਸਾਨ ਆਗੂਆਂ ਨੂੰ ਉਤਾਰਨ ਦਾ ਐਲਾਨ ਹੋ ਸਕਦਾ ਹੈ ਜਿਸ ਕਾਰਨ 'ਆਪ' ਵੱਲੋਂ ਉਤਾਰੇ ਗਏ ਉਮੀਦਵਾਰਾਂ ਨੂੰ ਆਪਣੇ ਨਾਂ ਵਾਪਸ ਲੈਣ ਦਾ ਫ਼ਰਮਾਨ ਜਾਰੀ ਹੋ ਸਕਦਾ ਹੈ।ਇਹ ਵੀ ਚਰਚਾ ਹੈ ਕਿ ਜੇਕਰ ਇਹ ਗੱਲਬਾਤ ਕਿਸੇ ਤਣ-ਪੱਤਣ ਲੱਗਦੀ ਹੈ ਤਾਂ ਬਲਬੀਰ ਰਾਜੇਵਾਲ ਗਠਜੋੜ ਵੱਲੋਂ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬੀ ਮਾਂ ਬੋਲੀ 'ਤੇ ਇਕ ਹੋਰ ਹਮਲਾ, ਹੁਣ ਆਰਮੀ ਪਬਲਿਕ ਸਕੂਲਾਂ ’ਚ ਮਾਂ ਬੋਲੀ ਦੀ ‘ਬਲੀ’
ਨੋਟ: ਬਲਬੀਰ ਰਾਜੇਵਾਲ ਦੇ ਇਸ ਬਿਆਨ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਪੂਰਥਲਾ ਵਿਖੇ ਵਿਆਹ ’ਚ ਸੂਟ-ਬੂਟ ਪਾ ਕੇ ਪੁੱਜੇ 12 ਸਾਲਾ ਬੱਚੇ ਨੇ ਕੀਤਾ ਅਜਿਹਾ ਕਾਰਾ ਕਿ ਸਭ ਦੇ ਉੱਡੇ ਹੋਸ਼
NEXT STORY