ਮੋਹਾਲੀ (ਨਿਆਮੀਆਂ) : ਮੋਹਾਲੀ ਵਿਖੇ ਬਹੁਤ ਅਮਨ-ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਹਨ। ਸਵੇਰ ਤੋਂ ਹੀ ਲੋਕਾਂ ਵਿਚ ਵੋਟਾਂ ਪਾਉਣ ਲਈ ਉਤਸ਼ਾਹ ਦੇਖਿਆ ਗਿਆ। ਚੁਣਾਵੀ ਅਮਲਾ ਆਪਣੇ ਪੂਰੀ ਮੁਸਤੈਦੀ ਦੇ ਨਾਲ ਕੰਮਕਾਰ ਲੱਗਾ ਹੋਇਆ ਸੀ ਅਤੇ ਵੋਟਰ ਲਾਈਨਾਂ ਬਣਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਾਂ ਪਾ ਰਹੇ ਸਨ। ਮੋਹਾਲੀ ਵਿਖੇ ਜਿਉਂ ਹੀ ਅੱਜ ਚੋਣਾਂ ਦਾ ਅਮਲ ਸ਼ੁਰੂ ਹੋਇਆ ਤਾਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਹਲਕੇ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਪਣੀ ਵੋਟ ਆਪਣੇ ਪਰਿਵਾਰ ਸਮੇਤ ਪਾਈ।
ਇਹ ਵੀ ਪੜ੍ਹੋ : ਡੇਰਾਬੱਸੀ ਦੇ ਪਿੰਡ 'ਚ ਮਾਹੌਲ ਤਣਾਅਪੂਰਨ, ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚਾਲੇ ਬਹਿਸਬਾਜ਼ੀ
ਬਲਬੀਰ ਸਿੱਧੂ ਨੇ ਸੇਂਟ ਸੋਲਜ਼ਰ ਪਬਲਿਕ ਸਕੂਲ ਫੇਜ਼-7 ਵਿਖੇ ਬਣੇ ਪੋਲਿੰਗ ਕੇਂਦਰ ਵਿਚ ਜਾ ਕੇ ਆਪਣੀ ਵੋਟ ਪਾਈ। ਬਲਬੀਰ ਸਿੰਘ ਸਿੱਧੂ ਮੋਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਸੈਕਟਰ ਸੱਤਰ ਦੇ ਕਮਿਊਨਿਟੀ ਸੈਂਟਰ ਵਿੱਚ ਬਣੇ ਪੋਲਿੰਗ ਬੂਥ ਵਿਖੇ ਜਾ ਕੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਪਾਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੀ. ਵੀ. ਪੈਟ ਮਸ਼ੀਨ 'ਚ ਖ਼ਰਾਬੀ ਕਾਰਨ ਅੱਧਾ ਘੰਟਾ ਰੁਕੀ ਰਹੀ ਵੋਟਿੰਗ
ਭਗਵੰਤ ਮਾਨ ਜੋ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹਨ, ਉਨ੍ਹਾਂ ਦੀ ਵੋਟ ਭਾਵੇਂ ਉਨ੍ਹਾਂ ਦੇ ਹਲਕੇ ਭਦੌੜ ਵਿੱਚ ਨਹੀਂ ਹੈ ਪਰ ਉਹ ਕਿਉਂਕਿ ਮੋਹਾਲੀ ਵਿਚ ਰਹਿੰਦੇ ਹਨ, ਇਸ ਕਰਕੇ ਉਨ੍ਹਾਂ ਨੇ ਆਪਣੀ ਵੋਟ ਮੋਹਾਲੀ ਵਿਖੇ ਜਾ ਕੇ ਪੋਲ ਕੀਤੀ ਅਤੇ ਇਸ ਮੌਕੇ ਕੁਲਵੰਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਭਗਵੰਤ ਮਾਨ ਆਪਣੇ ਹਲਕੇ ਧੂਰੀ ਲਈ ਰਵਾਨਾ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022 : ਮੋਹਾਲੀ ਦੇ ਹਲਕਿਆਂ 'ਚ ਵੋਟਾਂ ਪੈਣ ਦਾ ਕੰਮ ਜਾਰੀ, ਜਾਣੋ ਕਿਹੜੇ ਉਮੀਦਵਾਰ ਪਾ ਚੁੱਕੇ ਨੇ ਵੋਟਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਵਿਧਾਨ ਸਭਾ ਚੋਣਾਂ 2022: ਹੁਸ਼ਿਆਰਪੁਰ ਜ਼ਿਲ੍ਹੇ ’ਚ 5 ਵਜੇ ਤੱਕ 62.91 ਫ਼ੀਸਦੀ ਹੋਈ ਵੋਟਿੰਗ
NEXT STORY