ਜਲੰਧਰ— ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਕਈ ਵਾਰ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਵੀ ਇਨ੍ਹਾਂ ਵੱਲੋਂ ਮੇਰੇ ਨਾਲ ਗੱਲਬਾਤ ਕੀਤੀ ਗਈ ਅਤੇ ਮੈਨੂੰ ਸਰਬੱਤ ਖਾਲਸਾ 'ਚ ਸ਼ਾਮਲ ਨਾ ਹੋਣ ਲਈ ਕਿਹਾ ਗਿਆ ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ। ਇਹ ਖੁਲਾਸਾ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ 'ਜਗ ਬਾਣੀ' ਨਾਲ ਆਪਣੇ ਇੰਟਰਵਿਊ ਦੌਰਾਨ ਕੀਤਾ। ਦਾਦੂਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੇਰੇ ਗੁਰੂਮਤ ਸਮਾਗਮਾਂ 'ਤੇ ਪਾਬੰਦੀਆਂ ਲਗਾਉਂਦੇ ਰਹੇ ਹਨ। ਮੈਂ ਕਦੇ ਵੀ ਇਨ੍ਹਾਂ ਦੇ ਲਾਲਚ 'ਚ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਇਹ ਸਾਨੂੰ ਗਰਮ ਖਿਆਲੀ ਕਹਿੰਦੇ ਹਨ ਪਰ ਅਸੀਂ ਗਰਮ ਖਿਆਲੀ ਨਹੀਂ ਸਗੋਂ 'ਇਨਸਾਫ ਖਿਆਲੀ' ਹਾਂ। ਅਸੀਂ ਤਾਂ ਸ਼ਾਂਤ ਹੋ ਕੇ ਇਨਸਾਫ ਮੰਗ ਰਹੇ ਹਾਂ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੇਰੇ ਨਾਲ ਕਈ ਵਾਰ ਸੁਖਬੀਰ ਤੇ ਮਜੀਠੀਆ ਨੇ ਮੁਲਾਕਾਤ ਕੀਤੀ। 6 ਨਵੰਬਰ ਨੂੰ ਚੰਡੀਗੜ੍ਹ ਵਿਖੇ ਇਕ ਨਿੱਜੀ ਘਰ 'ਚ ਮੇਰੀ ਇਕ ਘੰਟਾ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਮੈਨੂੰ ਸਰਬੱਤ ਖਾਲਸਾ 'ਚ ਨਾ ਜਾਣ ਲਈ ਕਿਹਾ ਸੀ ਪਰ ਮੈਂ ਇਨ੍ਹਾਂ ਦੇ ਲਾਲਚ 'ਚ ਨਹੀਂ ਆਇਆ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਰਬੱਤ ਖਾਲਸਾ ਸਿੱਖਾਂ ਦਾ ਹੋ ਰਿਹਾ ਹੈ, ਗੁਰਬਾਣੀ ਦੀ ਬੇਅਦਬੀ ਹੋਈ ਹੈ, ਜੇ ਮੈਂ ਸਿੱਖ ਹੋ ਕੇ ਉਥੇ ਨਹੀਂ ਜਾਵਾਂਗਾ ਤਾਂ ਕੌਣ ਜਾਵੇਗਾ।
ਸੁਖਬੀਰ ਬਾਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਕੈਪਟਨ ਨੂੰ ਮਿਲਣ ਨਹੀਂ ਗਿਆ। ਮੈਂ ਸਿਰਫ ਇਕ ਵਾਰ 6 ਜੂਨ ਨੂੰ ਪੰਜਾਬ ਭਵਨ 'ਚ ਹੀ ਮਿਲਿਆ ਸੀ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੰਬਧੀ ਸੁਖਬੀਰ ਵੱਲੋਂ ਕੈਪਟਨ ਨਾਲ 26 ਅਗਸਤ ਨੂੰ ਹੋਈ ਮੁਲਾਕਾਤ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੀ ਕੋਈ ਵੀ ਕੈਪਟਨ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਸੁਖਬੀਰ ਬਾਦਲ ਆਪਣੀਆਂ ਗਲਤੀਆਂ ਨੂੰ ਕਬੂਲਣਗੇ ਅਤੇ ਇਹ ਵੀ ਮੰਨਣਗੇ ਕਿ ਦਾਦੂਵਾਲ ਦੀ ਮੁੱਖ ਮੰਤਰੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਤਾਂ ਫਿਰ ਮੈਂ ਮੀਡੀਆ ਸਾਹਮਣੇ ਆ ਕੇ ਜਵਾਬ ਦੇਵਾਂਗਾ ਕਿ ਮੈਂ 26 ਅਗਸਤ ਨੂੰ ਕਿੱਥੇ ਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਕਿਸੇ ਨਾਲ ਵੀ ਕੋਈ ਜਾਤੀ ਰੌਲਾ ਨਹੀਂ ਹੈ। ਇਹ ਮੈਨੂੰ ਇਸ ਕਰਕੇ ਟਾਰਗੇਟ ਕਰ ਰਹੇ ਹਨ ਕਿਉਂਕਿ ਮੈਂ ਇਨ੍ਹਾਂ ਦੇ ਲਾਲਚਾਂ 'ਚ ਨਹੀਂ ਆਇਆ।
ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਜਬਰ-ਜ਼ਨਾਹ
NEXT STORY