ਤਲਵੰਡੀ ਸਾਬੋ(ਮੁਨੀਸ਼)-ਹਲਕਾ ਤਲਵੰਡੀ ਸਾਬੋ ਦੀ 'ਆਪ' ਵਿਧਾਇਕਾ ਦੀ ਦੋਹਰੀ ਵੋਟ ਦੇ ਮਾਮਲੇ ਵਿਚ ਚੋਣ ਕਮਿਸ਼ਨ ਵੱਲੋਂ ਜਾਂਚ ਦੇ ਹੁਕਮਾਂ ਉਪਰੰਤ ਬੀਤੇ ਦਿਨ ਤਲਵੰਡੀ ਸਾਬੋ ਦੇ ਐੱਸ. ਡੀ. ਐੱਮ. ਕਮ ਰਿਟਰਨਿੰਗ ਅਧਿਕਾਰੀ ਬਰਿੰਦਰ ਕੁਮਾਰ ਵੱਲੋਂ ਵਿਧਾਇਕਾ ਬਲਜਿੰਦਰ ਕੌਰ ਨੂੰ ਦੋਸ਼ੀ ਕਰਾਰ ਦੇ ਦਿੱਤੇ ਜਾਣ ਉਪਰੰਤ ਤਲਵੰਡੀ ਸਾਬੋ ਹਲਕੇ ਵਿਚ ਸਿਆਸੀ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਉਕਤ ਜਾਂਚ ਰਿਪੋਰਟ ਦੇ ਅੱਜ ਨਸ਼ਰ ਹੁੰਦਿਆਂ ਹੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨ. ਸਕੱ. ਜੀਤਮਹਿੰਦਰ ਸਿੰਘ ਸਿੱਧੂ ਨੇ ਵਿਧਾਇਕਾ ਬਲਜਿੰਦਰ ਕੌਰ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫੇ ਦੀ ਮੰਗ ਕੀਤੀ ਹੈ। ਇੱਥੋਂ ਜਾਰੀ ਪ੍ਰੈੱਸ ਬਿਆਨ 'ਚ ਸਾਬਕਾ ਵਿਧਾਇਕ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਦੀ ਜਾਂਚ ਰਿਪੋਰਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਲਜਿੰਦਰ ਕੌਰ ਨੇ ਵਿਧਾਇਕਾ ਬਣਨ ਲਈ ਨਾ ਸਿਰਫ ਅਧਿਕਾਰੀਆਂ ਨੂੰ ਝਾਂਸੇ ਵਿਚ ਰੱਖਿਆ ਸਗੋਂ ਹਲਕੇ ਦੇ ਲੋਕਾਂ ਨਾਲ ਵੀ ਵੱਡਾ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਾਬਤ ਹੋ ਗਿਆ ਹੈ ਕਿ ਬਲਜਿੰਦਰ ਕੌਰ ਦੀਆਂ ਦੋ ਵੋਟਾਂ ਹਨ ਤਾਂ 2014 ਅਤੇ 2017 ਵਿਚ ਨਾਮਜ਼ਦਗੀ ਭਰਨ ਵੇਲੇ ਬਲਜਿੰਦਰ ਕੌਰ ਨੂੰ ਕਲੀਨ ਚਿੱਟ ਦੇਣ ਵਾਲੇ ਅਧਿਕਾਰੀਆਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਕਿ ਅਧਿਕਾਰੀਆਂ ਨੇ ਕਿਉਂ ਬਿਨਾਂ ਜਾਂਚ ਕੀਤੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਇਨਕਲਾਬ ਦਾ ਹੋਕਾ ਦੇਣ ਵਾਲੀ ਆਗੂ ਦਾ ਕਿਰਦਾਰ ਲੋਕਾਂ ਸਾਹਮਣੇ ਆ ਚੁੱਕਾ ਹੈ ਤੇ ਹੁਣ ਨੈਤਿਕਤਾ ਦੇ ਆਧਾਰ 'ਤੇ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਧਾਂਤਾਂ ਦੀ ਗੱਲ ਕਰ ਕੇ ਹੋਂਦ ਵਿਚ ਆਈ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਈ ਵੀ ਇਹ ਚੁਣੌਤੀ ਹੈ ਕਿ ਉਹ ਸਿਧਾਂਤਾਂ 'ਤੇ ਪਹਿਰਾ ਦੇਵੇ ਅਤੇ ਆਪਣੀ ਆਗੂ ਨੂੰ ਦੋਸ਼ੀ ਕਰਾਰ ਦੇ ਦਿੱਤੇ ਜਾਣ ਉਪਰੰਤ ਉਸ ਤੋਂ ਅਸਤੀਫਾ ਲਵੇ।
ਜੇ ਰਾਮਦੇਵ ਤੇ ਤਿਰੂਪਤੀ ਮੰਦਰ ਨੂੰ ਜੀ. ਐੱਸ. ਟੀ. ਤੋਂ ਰਾਹਤ ਤਾਂ ਗੁਰੂ ਦੇ ਲੰਗਰ ਨੂੰ ਕਿਉਂ ਨਹੀਂ
NEXT STORY