ਬਠਿੰਡਾ(ਵਰਮਾ)-ਥਾਣਾ ਮੌੜ 'ਚ ਤਾਇਨਾਤ ਇਕ ਏ. ਐੱਸ. ਆਈ. 'ਤੇ ਪਿੰਡ ਕੋਟਭਾਰਾ ਵਾਸੀ ਬਲਜੀਤ ਸਿੰਘ ਨੇ ਧਮਕਾਉਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਬੁੱਧਵਾਰ ਨੂੰ ਬਲਜੀਤ ਨੇ ਜ਼ਿਲੇ ਦੇ ਐੱਸ. ਐੱਸ. ਪੀ. ਨਵੀਨ ਸਿੰਗਲਾ ਨੂੰ ਇਕ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਬਲਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਉਹ ਆਪਣੇ ਘਰ ਵਿਚ ਲੱਗੀ ਪਾਣੀ ਦੀ ਮੋਟਰ ਤੋਂ ਪਾਣੀ ਭਰਨ ਲੱਗਾ ਤਾਂ ਉਸ ਦੇ ਭਰਾ ਲਖਵੀਰ ਸਿੰਘ, ਪਿਤਾ ਮੰਦਰ ਸਿੰਘ ਨੇ ਉਸ ਦੇ ਨਾਲ ਬਿਨਾਂ ਕਿਸੇ ਕਾਰਨ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਕਤ ਦੋਵੇਂ ਥਾਣਾ ਮੌੜ ਪੁਲਸ ਕੋਲ ਚਲੇ ਗਏ ਅਤੇ ਉਸ ਦੇ ਖਿਲਾਫ ਝੂਠੀ ਸ਼ਿਕਾਇਤ ਦੇ ਦਿੱਤੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਮੌੜ ਦੇ ਏ. ਐੱਸ. ਆਈ. ਫਰਵਿੰਦਰ ਸਿੰਘ ਨੇ ਉਸ ਨੂੰ ਧਮਕਾਉਂਦਿਆਂ ਕਿਹਾ ਕਿ ਜੇਕਰ ਉਹ ਥਾਣੇ ਨਹੀਂ ਆਇਆ ਤਾਂ ਉਸ 'ਤੇ ਨਸ਼ੇ ਦਾ ਝੂਠਾ ਕੇਸ ਦਰਜ ਕਰ ਦਿੱਤਾ ਜਾਵੇਗਾ ਅਤੇ ਥਾਣੇ 'ਚ ਲਿਆ ਕੇ ਕੁੱਟ-ਮਾਰ ਕੀਤੀ ਜਾਵੇਗੀ। ਪੀੜਤ ਨੇ ਕਿਹਾ ਕਿ ਹੁਣ ਉਸ ਨੂੰ ਉਕਤ ਏ. ਐੱਸ. ਆਈ. ਤੋਂ ਡਰ ਹੈ ਕਿ ਕਿਤੇ ਉਹ ਉਸ ਦੇ ਭਰਾ ਤੇ ਪਿਤਾ ਦੇ ਇਸ਼ਾਰੇ 'ਤੇ ਉਸ ਦੇ ਖਿਲਾਫ ਕੋਈ ਝੂਠਾ ਪੁਲਸ ਕੇਸ ਦਰਜ ਨਾ ਕਰ ਦੇਣ। ਉਸ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੰਦਿਆਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਜਦੋਂ ਥਾਣਾ ਮੌੜ ਦੇ ਏ. ਐੱਸ. ਆਈ. ਫਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ ਸ਼ਿਕਾਇਤਕਰਤਾ ਨੂੰ ਫੋਨ ਕੀਤਾ ਸੀ।
ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਮੇਤ 4 ਨੂੰ ਕੀਤਾ ਕਾਬੂ
NEXT STORY