ਬੋਹਾ (ਮਨਜੀਤ) - ਤਲਵੰਡੀ ਸਾਬੋ ਪਾਵਰ ਲਿਮਿਟਡ, ਬਣਾਂਵਾਲਾ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬੋਹਾ ਸਕੂਲ 'ਚ ਚੱਲ ਰਹੇ ਕਲੱਬ ਊਰਜਾ ਦੀ ਵਧੀਆ ਕਾਰਗੁਜ਼ਾਰੀ ਬਦਲੇ ਕਲੱਬ ਦੇ ਕੋਆਰਡੀਨੇਟਰ ਨੂੰ ਬੈਸਟ ਕੋਆਰਡੀਨੇਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀ ਮੁਕੇਸ਼ ਕੁਮਾਰ ਸਰਕਾਰੀ ਸੈਕੰਡਰੀ ਸਕੂਲ ਬੋਹਾ (ਮੁੰਡੇ) ਨੇ ਦੱਸਿਆ ਕਿ ਕਲੱਬ ਊਰਜਾ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਧਰਮਪਾਲ ਗੁਪਤਾ ਜੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਮਾਨਸਾ ਜੀ ਹਾਜ਼ਰੀ 'ਚ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ। ਕਲੱਬ ਊਰਜਾ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਵਧੀਆ ਢੰਗ ਨਾਲ ਸੰਪੰਨ ਕਰਨ ਬਦਲੇ, ਵਧੀਆ ਕਾਰਗੁਰਜ਼ਾਰੀ ਦੇਖਦੇ ਹੋਏ ਸੰਸਥਾ ਦੇ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਦਾ ਬੈਸਟ ਕੋਆਰਡੀਨੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਸਮਾਰੋਹ ਪਰਖ ਮਾਨਸਾ-3 ਦੌਰਾਨ ਕੀਤਾ ਗਿਆ। ਇਸ ਸਮੇਂ ਕਲੱਬ ਊਰਜਾ ਵੱਲੋਂ ਸੈਕੰਡਰੀ ਵਰਗ ਦੇ ਕੁਇਜ਼ ਮੁਕਾਬਲੇ 'ਚ ਬੋਹਾ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ 2500 ਰੁਪਏ ਦਾ ਇਨਾਮ ਹਾਸਲ ਕੀਤਾ । ਸਵੇਰ ਦੀ ਸਭਾ 'ਚ ਪ੍ਰਿੰਸੀਪਲ ਸ੍ਰੀ ਮੁਕੇਸ਼ ਕੁਮਾਰ ਅਤੇ ਸਮੂਹ ਸਟਾਫ਼ ਵੱਲੋਂ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਦਾ ਸਕੂਲ 'ਚ ਪਹੁੰਚਣ ਸਮੇਂ ਸਵਾਗਤ ਕੀਤਾ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਪਰਮਿੰਦਰ ਤਾਂਗੜੀ, ਵਿਸ਼ਾਲ ਬਾਂਸਲ ਨੇਹਾ ਗੁਪਤਾ, ਸ਼ਿਵਾਲਿਕਾ, ਸਰੋਜ ਰਾਣੀ, ਮੇਘਾ ਸਿੰਘ ਅਤੇ ਵਿਦਿਆਰਥੀ ਸ਼ਾਮਲ ਹੋਏ।
ਸਰਦੀ ਤੋਂ ਬਚਾਉਣ ਲਈ ਰੇਲ ਯਾਤਰੀਆਂ ਨੂੰ ਦਿੱਤੇ ਜਾ ਸਕਦੇ ਨੇ ਕੰਬਲ
NEXT STORY