ਫਰੀਦਕੋਟ (ਚਾਵਲਾ) : ਪੰਜਾਬ ਦੇ ਵਾਹਨ ਚਾਲਕਾਂ ਲਈ ਵਿਸ਼ੇਸ਼ ਹਿਦਾਇਤ ਜਾਰੀ ਹੋਈ ਹੈ। ਫਰੀਦਕੋਟ ਦੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਵਾਹਨ ਚਾਲਕ ਟਰੈਫਿਕ ਨਿਯਮਾਂ ’ਚ ਅਣਗਹਿਲੀ ਕਰਦੇ ਹਨ, ਜਿਸ ਕਾਰਨ ਮੰਦਭਾਗੀਆਂ ਸੜਕ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਵਾਹਨ ਚਲਾਉਣ ਸਮੇਂ ਨਿਰਧਾਰਿਤ ਸਪੀਡ ਲਿਮਟ ਦੀ ਵਰਤੋਂ ਕੀਤੀ ਜਾਵੇ। ਵੱਖ-ਵੱਖ ਵਹੀਕਲਾਂ ਦੀ ਸਪੀਡ ਲਿਮਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਵਹੀਕਲ ਜੋ ਯਾਤਰੀਆਂ ਲਈ ਵਰਤੇ ਜਾਂਦੇ ਹਨ ਜਾਂ 8 ਸੀਟਾਂ ਵਾਲੇ ਵਹੀਕਲ (ਐੱਮ-1 ਕੈਟਾਗਰੀ) 4 ਲੇਨ ’ਤੇ 100 ਦੀ ਸਪੀਡ, ਸ਼ਹਿਰੀ/ਪੇਂਡੂ ਖੇਤਰ ’ਚ 50 ਦੀ ਸਪੀਡ, ਸਕੂਲਾਂ ਦੇ ਨਜ਼ਦੀਕ 25 ਤੇ ਹੋਰ ਰਸਤਿਆਂ ’ਤੇ 55 ਦੀ ਸਪੀਡ ਰੱਖਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਰੱਬ ਜਦੋਂ ਵੀ ਦਿੰਦਾ ਛੱਪਰ ਪਾੜ ਕੇ ਦਿੰਦਾ, ਰਾਤੋ ਰਾਤ ਕਰੋੜ ਪਤੀ ਬਣਿਆ ਬਠਿੰਡਾ ਦਾ ਵਿਅਕਤੀ
ਉਨ੍ਹਾਂ ਦੱਸਿਆ ਕਿ ਉਹ ਮੋਟਰ ਵਹੀਕਲ ਜੋ 9 ਸੀਟਰ ਤੇ ਇਸ ਤੋਂ ਵੱਧ ਸੀਟਾਂ ਵਾਲੇ ਹੁੰਦੇ ਹਨ, ਜੋ ਐੱਮ-2 ਤੇ ਐੱਮ-3 ਕੈਟਾਗਰੀ ’ਚ ਆਉਂਦੇ ਹਨ, ਉਨ੍ਹਾਂ ਦੀ 4 ਲੇਨ ’ਤੇ 75 ਦੀ ਸਪੀਡ, ਸ਼ਹਿਰੀ/ਪੇਂਡੂ ਖੇਤਰ ’ਚ 45 ਦੀ ਸਪੀਡ, ਸਕੂਲਾਂ ਦੇ ਨਜ਼ਦੀਕ 25 ਤੇ ਹੋਰ ਰਸਤਿਆਂ ’ਤੇ 45 ਦੀ ਸਪੀਡ ਲਿਮਟ ਹੋਣੀ ਚਾਹੀਦੀ ਹੈ। ਉਹ ਵੀਹਕਲ ਜੋ ਸਾਮਾਨ ਨੂੰ ਲਿਜਾਣ ਲਈ ਵਰਤੇ ਜਾਂਦੇ ਹਨ , ਜੋ (ਐੱਨ) ਕੈਟਾਗਰੀ ’ਚ ਆਉਂਦੇ ਹਨ, ਉਨ੍ਹਾਂ ਦੀ 4 ਲੇਨ ’ਤੇ 70 ਦੀ ਸਪੀਡ, ਸ਼ਹਿਰੀ/ਪੇਂਡੂ ਖੇਤਰ ’ਚ 45 ਦੀ ਸਪੀਡ, ਸਕੂਲਾਂ ਦੇ ਨਜ਼ਦੀਕ 25 ਤੇ ਹੋਰ ਰਸਤਿਆਂ ’ਤੇ 45 ਦੀ ਸਪੀਡ ਰੱਖਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨ ਦੀ 4 ਲੇਨ ’ਤੇ 60 ਦੀ ਸਪੀਡ, ਸ਼ਹਿਰੀ/ਪੇਂਡੂ ਖੇਤਰ ’ਚ 40 ਦੀ ਸਪੀਡ, ਸਕੂਲਾਂ ਨਜ਼ਦੀਕ 25 ਤੇ ਹੋਰ ਰਸਤਿਆਂ ’ਤੇ 40 ਦੀ ਸਪੀਡ ਰੱਖਣਾ ਲਾਜ਼ਮੀ ਹੈ। ਤਿੰਨ ਪਹੀਆ ਵਾਹਨ ਦੀ 4 ਲੇਨ ’ਤੇ 50 ਦੀ ਸਪੀਡ, ਸ਼ਹਿਰੀ/ਪੇਂਡੂ ਖੇਤਰ ’ਚ 40 ਦੀ ਸਪੀਡ, ਸਕੂਲਾਂ ਨਜ਼ਦੀਕ 25 ਤੇ ਹੋਰ ਰਸਤਿਆਂ ’ਤੇ 40 ਦੀ ਸਪੀਡ ਰੱਖਣਾ ਲਾਜ਼ਮੀ ਹੈ ਤੇ ਇਲੈਕਟ੍ਰੀਕਲ ਵਾਹਨ ਦੀ 4 ਲੇਨ ’ਤੇ 50 ਦੀ ਸਪੀਡ, ਸ਼ਹਿਰੀ/ਪੇਂਡੂ ਖੇਤਰ ’ਚ 40 ਦੀ ਸਪੀਡ, ਸਕੂਲਾਂ ਦੇ ਨਜ਼ਦੀਕ 25 ਤੇ ਹੋਰ ਰਸਤਿਆਂ ’ਤੇ 40 ਦੀ ਸਪੀਡ ਰੱਖਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਦਿਲ ਦਹਿਲਾਉਣ ਵਾਲੀ ਵਾਰਦਾਤ, ਘਰ ਅੰਦਰ ਵੜ ਕੇ ਗੋਲ਼ੀਆਂ ਨਾਲ ਭੁੰਨਿਆ ਮੁੰਡਾ
ਡਿਪਟੀ ਕਮਿਸ਼ਨਰ ਨੇ ਪੁਲਸ ਵਿਭਾਗ ਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਖ਼ਤੀ ਕੀਤੀ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਵਹੀਕਲਾਂ ਦੀ ਚੈਕਿੰਗ ਅਤੇ ਚਲਾਨ ਕੱਟਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕੀ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਤੇ ਸੜਕੀ ਨਿਯਮਾਂ ਦੀ ਉਲੰਘਣਾ ਕਰ ਕੇ ਦੁਰਘਟਨਾਵਾਂ ਨੂੰ ਸੱਦਾ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਤੇ ਜੁਰਮਾਨੇ ਕੀਤੇ ਜਾਣਗੇ ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ
NEXT STORY