ਫਾਜ਼ਿਲਕਾ (ਨਾਗਪਾਲ, ਲੀਲਾਧਰ) - ਫਾਜ਼ਿਲਕਾ ਸੈਕਟਰ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਮਹਾਵੀਰ (ਸਾਦਕੀ) ਚੌਕੀ ਦੇ ਨੇੜੇ ਅੱਜ ਬੀ. ਐੱਸ. ਐੱਫ. ਦੀ 90ਵੀਂ ਬਟਾਲੀਅਨ ਦੇ ਜਵਾਨਾਂ ਨੇ ਇਕ ਬੰਗਲਾਦੇਸ਼ੀ ਨਾਗਰਿਕ ਫੜਿਆ ਹੈ। ਬੀ. ਐੱਸ. ਐੱਫ. ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 3 ਵਜੇ ਬੀ. ਐੱਸ. ਐੱਫ. ਦੇ ਮੁਸ਼ਤੈਦ ਜਵਾਨਾਂ ਨੇ ਕੰਡਿਆਲੀ ਤਾਰ ਦੇ ਨੇੜੇ ਇਕ ਆਦਮੀ ਨੂੰ ਘੁੰਮਦੇ ਹੋਏ ਦੇਖਿਆ। ਇਸ ਦੌਰਾਨ ਜਵਾਨਾਂ ਨੇ ਉਸਨੂੰ ਰੁਕਣ ਦੀ ਚਿਤਾਵਨੀ ਦਿੱਤੀ ਅਤੇ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਮਹਿਫੂਜ (50) ਵਾਸੀ ਬੰਗਲਾਦੇਸ਼ ਦੇ ਰੂਪ 'ਚ ਹੋਈ। ਸੂਤਰਾਂ ਨੇ ਦੱਸਿਆ ਕਿ ਉਹ ਦਿਮਾਗੀ ਤੌਰ 'ਤੇ ਕਮਜ਼ੋਰ ਹੈ ਅਤੇ ਉਸ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਹੈ। ਬੀ. ਐੱਸ. ਐੱਫ. ਨੇ ਫੜੇ ਗਏ ਵਿਅਕਤੀ ਨੂੰ ਫਾਜ਼ਿਲਕਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਟਮਾਟਰ ਤੇ ਪਿਆਜ਼ ਦੇ ਵਧੇ ਭਾਅ ਨਾਲ ਆਮ ਵਰਗ 'ਚ ਹਾਹਾਕਾਰ
NEXT STORY