ਫਿਰੋਜ਼ਪੁਰ - ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਬਾਰਡਰ ਦੇ ਨੇੜੇ ਤੋਂ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਆਈ. ਜੀ. ਬੀ. ਐੱਸ. ਰਾਜਪੁਰੋਹਿਤ ਅਨੁਸਾਰ ਵੀਰਵਾਰ ਰਾਤ ਕਰੀਬ 8.30 ਵਜੇ ਆਊਟ ਪੋਸਟ ਮੱਬੋਕੇ ਦੇ ਕੋਲ ਕੰਟੀਲੀ ਤਾਰਾਂ ਦੇ ਨੇੜੇ ਘੁੰਮ ਰਹੇ ਇਕ ਵਿਅਕਤੀ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਦੇਖਿਆ। ਬਲ ਦੇ ਜਵਾਨਾਂ ਨੇ ਸ਼ੱਕ ਹੋਣ 'ਤੇ ਜਦ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਨਾਂ ਰੂਬਲ ਨਿਵਾਸੀ ਪਿੰਡ ਧਰਮਟਾਲਾ ਜ਼ਿਲਾ ਜੱਸੋਰੇ (ਬੰਗਲਾਦੇਸ਼) ਦੱਸਿਆ। ਉਸਦੀ ਉਮਰ ਕਰੀਬ 25 ਸਾਲ ਲੱਗਦੀ ਹੈ।
ਤਲਾਸ਼ੀ ਦੌਰਾਨ ਉਕਤ ਨੌਜਵਾਨ ਤੋਂ ਪੈਨ ਕਾਰਡ ਦੀ ਫੋਟੋ ਕਾਪੀ, ਪਰਸ, ਟ੍ਰੇਨ ਟਿਕਟਾਂ ਤੇ ਪ੍ਰੀਪੇਡ ਸਿਮ ਮਿਲੀ ਹੈ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸਦੇ ਇਰਾਦੇ ਦਾ ਪਤਾ ਲਾਇਆ ਜਾ ਸਕੇ।
ਮੋਦੀ ਸਰਕਾਰ ਤੋਂ ਪੁੱਛਿਆ ਕਿ ਉਸ ਨੇ ਕਿੰਨੇ ਅੱਤਵਾਦੀਆਂ ਦੇ ਬੈਂਕ ਖਾਤੇ ਸੀਲ ਕੀਤੇ
NEXT STORY