ਗੁਰਦਾਸਪੁਰ (ਵਿਨੋਦ) : ਸਥਾਨਕ ਪੰਜਾਬ ਨੈਸ਼ਨਲ ਬੈਂਕ ਦੀ ਹਨੂੰਮਾਨ ਚੌਂਕ ਸ਼ਾਖ਼ਾ ਵਿਚ ਇਕ ਔਰਤ ਨਾਲ ਠੱਗੀ ਕਰਕੇ ਤਿੰਨ ਹਜ਼ਾਰ ਰੁਪਏ ਲੁੱਟਣ ਵਾਲਾ ਦੋਸ਼ੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਇਆ। ਪੁਲਸ ਇਸ ਫੁਟੇਜ ਦੇ ਸਹਾਰੇ ਦੋਸ਼ੀ ਨੂੰ ਤਾਲਾਸ਼ ਕਰ ਰਹੀ ਹੈ। ਪੀੜਤ ਰਿਤੂ ਮਹਾਜਨ ਵਿਧਵਾ ਵਿਜੇ ਮਹਾਜਨ ਗੀਤਾ ਭਵਨ ਰੋਡ, ਗੁਰਦਾਸਪੁਰ ਨੇ ਦੱਸਿਆ ਕਿ ਕੁਝ ਸੰਗਠਨ ਮੈਨੂੰ ਪਰਿਵਾਰ ਚਲਾਉਣ 'ਚ ਮਦਦ ਕਰਦੇ ਹਨ ਅਤੇ ਮੇਰੇ ਬੈਂਕ ਖਾਤੇ ਵਿਚ ਪੈਸੇ ਪਾਉਂਦੇ ਹਨ ਜਿਸ ਨਾਲ ਮੈਂ ਆਪਣਾ ਪਰਿਵਾਰ ਚਲਾਉਦੀ ਹਾਂ। ਮੇਰਾ ਸਥਾਨਕ ਹਨੂੰਮਾਨ ਚੌਂਕ ਦੀ ਪੰਜਾਬ ਨੈਸ਼ਨਲ ਬੈਂਕ ਸ਼ਾਖ਼ਾ ਵਿਚ ਬੈਂਕ ਖਾਤਾ ਹੈ।
ਪੀੜਤਾ ਅਨੁਸਾਰ ਉਹ ਐਤਵਾਰ ਆਪਣੇ ਖਾਤੇ ਵਿਚ ਜਮਾਂ ਰਾਸ਼ੀ 'ਚੋਂ 3000 ਰੁਪਏ ਕੱਢਵਾਉਣ ਗਈ ਸੀ, ਉਥੇ ਇਕ ਕੇਸਧਾਰੀ ਨੌਜਵਾਨ ਖੜਾ ਸੀ, ਜਿਸ ਨੇ ਕਿਹਾ ਕਿ ਲਿਆਉ ਮੈਂ ਤੁਹਾਡੇ ਪੈਸੇ ਕੱਢਵਾਉਣ ਲਈ ਫਾਰਮ ਭਰ ਦਿੰਦਾ ਹਾਂ। ਉਕਤ ਵਿਅਕਤੀ ਨੇ ਫਾਰਮ ਭਰ ਕੇ ਕਿਹਾ ਕਿ ਤੁਸੀ ਦਸਤਖ਼ਤ ਕਰੋਂ ਮੈਂ ਤੁਹਾਨੂੰ ਪੈਸੇ ਵੀ ਕੱਢਵਾ ਕੇ ਦਿੰਦਾ ਹਾਂ ਪਰ ਉਕਤ ਦੋਸ਼ੀ ਬੈਂਕ ਤੋਂ ਰਿਤੂ ਦੇ ਖਾਤੇ ਤੋਂ ਪੈਸੇ ਕੱਢਵਾ ਕੇ ਚੁੱਪ-ਚਾਪ ਚਲਾ ਗਿਆ ਅਤੇ ਰਿਤੂ ਉਸ ਦਾ ਇੰਤਜ਼ਾਰ ਕਰਦੀ ਰਹੀ। ਜਦ ਬੈਂਕ ਅਧਿਕਾਰੀਆਂ ਨੂੰ ਪੀੜਤਾਂ ਨੇ ਆਪਣੇ ਨਾਲ ਹੋਈ ਠੱਗੀ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਦੋਸ਼ੀ ਦੀ ਪਛਾਣ ਕਰਵਾਈ। ਕੈਮਰਿਆਂ 'ਚ ਦੋਸ਼ੀ ਦਾ ਚਿਹਰਾ ਸਪਸ਼ੱਟ ਦਿਖਾਈ ਦਿੰਦਾ ਹੈ।
ਕੀ ਕਹਿੰਦੇ ਹਨ ਜ਼ਿਲਾ ਪੁਲਸ ਮੁਖੀ
ਇਸ ਸੰਬੰਧੀ ਜਦੋਂ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੂੰ ਉਕਤ ਸੀਸੀਟੀਵੀ ਦੀ ਫੁਟੇਜ ਭੇਜੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਇਸ ਫੁਟੇਜ਼ ਦੇ ਸਹਾਰੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੈਂਕਾਂ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਰਹਿਣਾ ਚਾਹੀਦਾ ਹੈ ਅਤੇ ਜਦ ਜ਼ਰੂਰੀ ਹੋਵੇ ਤਾਂ ਬੈਂਕ ਕਰਮਚਾਰੀ ਤੋਂ ਹੀ ਆਪਣਾ ਫਾਰਮ ਭਰਵਾਉਣਾ ਚਾਹੀਦਾ ਹੈ।
ਦਸਮ ਪਿਤਾ ਦੇ ਨਾਂ 'ਤੇ ਬਣੇਗੀ ਚਮਕੌਰ ਸਾਹਿਬ 'ਚ ਸਕਿੱਲ ਯੂਨੀਵਰਸਿਟੀ: ਕੈਪਟਨ
NEXT STORY